ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਸਾਜ਼ 19 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਚੁਕੇ ਹਨ। ਵਿਆਹ ‘ਚ ਰਾਖੀ ਸਾਵੰਤ, ਹਿਮਾਂਸ਼ੀ ਖੁਰਾਣਾ, ਉਮਰ ਰਿਆਜ਼, ਰਸ਼ਮੀ ਦੇਸਾਈ, ਅਕਸ਼ਰਾ ਸਿੰਘ ਅਤੇ ਡੋਨਾਲ ਬਿਸ਼ਟ ਸਮੇਤ ਕਈ ਉਘੀਆਂ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਫ਼ਸਾਨਾ ਖ਼ਾਨ ਤੇ ਸਾਜ਼ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੀ ਬਹੁਤ ਹੀ ਪਿਆਰੀ ਬੱਚੀ ਅਫ਼ਸਾਨਾ ਖ਼ਾਨ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਪ੍ਰਮਾਤਮਾ ਇਸ ਸੁਭਾਗੀ ਜੋੜੀ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਭਵਿੱਖ ‘ਚ ਗਾਇਕੀ ਦੇ ਖ਼ੇਤਰ ‘ਚ ਹੋਰ ਕਾਮਯਾਬੀਆਂ ਬਖ਼ਸ਼ਣ।