September 6, 2026, 11:24 pm
----------- Advertisement -----------
HomeNewsBreaking Newsਵਿੱਕੀ ਮਿੱਡੂਖੇੜਾ ਕਤਲ ਵਿੱਚ ਵਰਤੇ ਨਜਾਇਜ ਅਸਲੇ ਅਤੇ ਆਈ. 20 ਗੱਡੀ ਕੀਤੀ...

ਵਿੱਕੀ ਮਿੱਡੂਖੇੜਾ ਕਤਲ ਵਿੱਚ ਵਰਤੇ ਨਜਾਇਜ ਅਸਲੇ ਅਤੇ ਆਈ. 20 ਗੱਡੀ ਕੀਤੀ ਬਰਾਮਦ

Published on

----------- Advertisement -----------

ਐਸ.ਏ.ਐਸ. ਨਗਰ 9 ਮਈ : – ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਸ਼੍ਰੀ ਮਨਪ੍ਰੀਤ ਸਿੰਘ, ਐਸ.ਪੀ (ਦਿਹਾਤੀ), ਸ਼੍ਰੀ ਸੁਖਨਾਜ ਸਿੰਘ, ਡੀ.ਐਸ.ਪੀ (ਸਿਟੀ-1), ਸ਼੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਸਬ- ਡਵੀਜਨ ਮੋਰਿੰਡਾ) ਦੀ ਰਹਿਨੁਮਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਈ.ਓ ਵਿੰਗ ਅਤੇ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ, ਮੁੱਖ ਅਫਸਰ ਥਾਣਾ ਮਟੋਰ ਵੱਲੋ ਮੁੱਕਦਮਾ ਨੰਬਰ 168 ਮਿਤੀ 07-08-2021 ਅ/ਧ 302,34,473,120ਬੀ ਆਈ.ਪੀ.ਸੀ., 25/27 ਅਰਮਸ ਐਕਟ ਥਾਣਾ ਮਟੋਰ ਜੋ ਇਸ ਮੁੱਕਦਮੇ ਵਿੱਚ ਅਗਸਤ 2021 ਵਿੱਚ ਐਸ.ਓ.ਈ. ਦੇ ਪ੍ਰੈਜੀਡੈਂਟ ਵਿਕਰਮਜੀਤ ਸਿੰਘ ਉੱਰਫ ਵਿੱਕੀ ਮਿੱਡੂਖੇੜਾ ਦਾ ਕਤਲ ਅਣਪਛਾਤੇ ਵਿਅਕਤੀਆ ਵੱਲੋ ਕੀਤਾ ਗਿਆ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਸ਼ਾਰਪ ਸ਼ੂਟਰਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਗਏ ਨਜਾਇਜ ਅਸਲੇ ਅਤੇ ਆਈ. 20 ਗੱਡੀ ਨੂੰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 25-04-2022 ਨੂੰ ਮੁਕੱਦਮਾ ਹਜਾ ਦੇ ਹੇਠ ਲਿਖੇ ਤਿੰਨੋ ਦੋਸ਼ੀਆ ਨੂੰ ਤਿਹਾੜ ਜੇਲ ਦਿੱਲੀ ਤੋ ਪੋ੍ਰਡਕਸ਼ਨ ਵਰੰਟ ਪਰ ਲਿਆ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 1) ਅਨਿੱਲ ਉੱਰਫ ਲੱਠ ਪੁੱਤਰ ਸੂਰਜ ਭਾਨ ਘਾਲੋਟ ਕੋਮ ਜਾਟ ਵਾਸੀ #332 ਪਿੰਡ ਕਾਕਰੋਲਾ ਦਵਾਰਕਾ ਨੋਰਥ ਨਿਊ ਦਿੱਲੀ 2) ਸੱਜਣ ਉੱਰਫ ਭੋਲੂ ਪੁੱਤਰ ਦਾਰੇ ਸਿੰਘ ਵਾਸੀ ਪਿੰਡ ਵਿਸਾਨ ਜ਼ਿਲ੍ਹਾ ਝੱਜਰ ਹਰਿਆਣਾ 3) ਅਜੇ ਉੱਰਫ ਸੰਨੀ ਉੱਰਫ ਲੈਫਟੀ ਪੁੱਤਰ ਸੁਭਾਸ਼ ਵਾਸੀ ਪਿੰਡ ਉਮਰੀ, ਕੁਰੂਕਸ਼ੇਤਰਾ, ਹਰਿਆਣਾ ਦੋਰਾਨੇ ਪੁਲਿਸ ਰਿਮਾਂਡ ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਉਹਨਾ ਪਾਸੋ ਕਤਲ ਦੀ ਵਾਰਦਾਤ ਵਿੱਚ ਵਰਤੀ ਗਈ ਆਈ. 20 ਕਾਰ ਜਿਸ ਤੇ ਦੋਸ਼ੀਆ ਨੇ ਜਾਅਲੀ ਨੰਬਰ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਵਾਰਦਾਤ ਵਿੱਚ ਵਰਤੇ ਗਏ ਤਿੰਨ ਦੇਸੀ ਪਿਸਟਲ .30 ਬੋਰ ਸਮੇਤ 6 ਜਿੰਦਾ ਰੋਦ, ਇੱਕ ਦੇਸੀ ਪਿਸਟਲ 9 ਐਮ.ਐਮ. ਸਮੇਤ 2 ਜਿੰਦਾ ਰੋਦ ਬ੍ਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਤਿੰਨੋ ਦੋਸ਼ੀ ਜੋ ਕਿ ਗੈਂਗਸਟਰ ਕੋਸ਼ਲ ਚੋਧਰੀ, ਅਮਿਤ ਡਾਗਰ ਦੀ ਗੈਂਗ ਦੇ ਮੈਂਬਰ ਹਨ।ਬੰਬੀਹਾ ਗਰੁੱਪ ਦੇ ਸਰਗਰਮ ਮੈਂਬਰ ਗੈਂਗਸਟਰ ਲੱਕੀ ਪਡਿਆਲ ਬਾਹਰਲੇ ਦੇਸ਼ ਵਿੱਚੋ ਆਪਣੇ ਸੂਤਰਾ ਰਾਹੀ ਗੈਂਗ ਨੂੰ ਆਪਰੇਟ ਕਰਦਾ ਹੈ ਅਤੇ ਗੈਂਗਸਟਰ ਕੋਸ਼ਲ ਚੋਧਰੀ, ਅਮਿਤ ਡਾਗਰ ਅਤੇ ਗੈਂਗਸਟਰ ਲੱਕੀ ਪਡਿਆਲ ਆਪਸ ਵਿੱਚ ਦੋਸਤ ਹਨ ਜਿਸ ਤੇ ਕਹਿਣ ਤੇ ਉਪਰੋਕਤ ਤਿੰਨੋ ਦੋਸ਼ੀਆ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਇਹਨਾ ਦੋਸ਼ੀਆ ਖਿਲਾਫ ਪਹਿਲਾ ਵੀ ਕਤਲ, ਇਰਾਦਾ ਕਤਲ ਅਤੇ ਲੜਾਈ ਝਗੜਿਆ ਦੇ ਕਾਫੀ ਮੁੱਕਦਮੇ ਪੰਜਾਬ, ਹਰਿਆਣਾ, ਦਿੱਲੀ ਆਦਿ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...