June 18, 2026, 3:30 am
----------- Advertisement -----------
HomeNewsBreaking Newsਕਪੂਰਥਲਾ ਬੇਅਦਬੀ ਮਾਮਲਾ: ਨੌਜਵਾਨ ਦੀ ਪਹਿਲਾਂ ਦੀ VIDEO ਆਈ ਸਾਹਮਣੇ, ਪੁਲਿਸ CCTV...

ਕਪੂਰਥਲਾ ਬੇਅਦਬੀ ਮਾਮਲਾ: ਨੌਜਵਾਨ ਦੀ ਪਹਿਲਾਂ ਦੀ VIDEO ਆਈ ਸਾਹਮਣੇ, ਪੁਲਿਸ CCTV ਚੈੱਕ ਕਰਕੇ ਕਰੇਗੀ ਜਾਂਚ – ਐਸ ਐਸ ਪੀ

Published on

----------- Advertisement -----------

ਕਪੂਰਥਲਾ, 21 ਦਸੰਬਰ 2021 – ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਨਿਜ਼ਾਮਪੁਰ ਗੁਰਦੁਆਰੇ ਵਿੱਚ ਬੇਅਦਬੀ ਦੇ ਸ਼ੱਕ ਵਿੱਚ ਭੀੜ ਵੱਲੋਂ ਇੱਕ ਨੌਜਵਾਨ ਦੀ ਹੱਤਿਆ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਨੌਜਵਾਨ ਉਸੇ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਹੈ ਜੋ ਉਸ ਨੇ ਗੁਰਦੁਆਰੇ ਵਿੱਚ ਪਾਇਆ ਹੋਇਆ ਸੀ। ਇਹ ਵੀਡੀਓ ਉਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੀ ਹੈ।

ਵੀਡੀਓ ‘ਚ ਨੌਜਵਾਨ ਉਦਾਸ ਨਜ਼ਰ ਆ ਰਿਹਾ ਹੈ। ਉਸ ਨੇ ਲਾਲ ਰੰਗ ਦੀ ਸਵੈਟਰ ਟੀ-ਸ਼ਰਟ ਅਤੇ ਸਲੇਟੀ ਰੰਗ ਦਾ ਪਜਾਮਾ ਪਾਇਆ ਹੋਇਆ ਹੈ ਅਤੇ ਮੋਢੇ ‘ਤੇ ਬੈਗ ਪਾਇਆ ਹੋਇਆ ਹੈ। ਕੁਝ ਕੱਪੜੇ ਕਮਰ ਨਾਲ ਵੀ ਬੰਨ੍ਹੇ ਹੋਏ ਹਨ। ਉਸ ਨੇ ਦੋਵੇਂ ਪੈਰਾਂ ‘ਤੇ ਘੁੰਗਰੂਆਂ ਨੂੰ ਬੰਨ੍ਹਿਆ ਹੋਇਆ ਹੈ ਅਤੇ ਆਪਣੇ ਹੱਥ ਵਿਚ ਬਾਗਬਾਨੀ ਵਿਚ ਵਰਤੀ ਜਾਣ ਵਾਲੀ ਖੁਰਪੀ (ਖੇਤੀ ਸੰਦ) ਚੁੱਕੀ ਹੋਈ ਸੀ।

ਨੌਜਵਾਨ ਦਾ ਇਹ ਵੀਡੀਓ ਸ਼ਨੀਵਾਰ ਨੂੰ ਬਣਾਇਆ ਗਿਆ ਸੀ। ਉਸ ਸਮੇਂ ਉਹ ਕਪੂਰਥਲਾ ਦੇ ਬਾਹਰੀ ਇਲਾਕੇ ਕਾਂਜਲੀ ਰੋਡ ‘ਤੇ ਸਥਿਤ ਇੱਕ ਜਿੰਮ ਦੇ ਬਾਹਰ ਮੌਜੂਦ ਸੀ। ਜਿੰਮ ‘ਚ ਕਸਰਤ ਕਰਨ ਆਈ ਇਕ ਔਰਤ ਨੇ ਜਿਮ ਸੰਚਾਲਕ ਦੀ ਮੌਜੂਦਗੀ ‘ਚ ਆਪਣੇ ਮੋਬਾਇਲ ਤੋਂ ਵੀਡੀਓ ਸ਼ੂਟ ਕਰ ਲਿਆ। ਜਿੰਮ ਦੇ ਮਾਲਕ ਹਰਵਿੰਦਰ ਸਿੰਘ ਨੇ ਵੀਡੀਓ ਦੀ ਪੁਸ਼ਟੀ ਕੀਤੀ ਹੈ। ਹਰਵਿੰਦਰ ਸਿੰਘ ਦੇ ਅਨੁਸਾਰ ਉਹ ਇੱਕ ਮੰਦਬੁੱਧੀ ਬੱਚੇ ਵਾਂਗ ਲੱਗ ਰਿਹਾ ਸੀ ਅਤੇ ਸ਼ਨੀਵਾਰ ਸਵੇਰੇ ਅੱਠ ਵਜੇ ਦੇ ਕਰੀਬ ਜਿੰਮ ਕੋਲ ਘੁੰਮ ਰਿਹਾ ਸੀ।

ਇਸ ਵੀਡੀਓ ਵਿੱਚ ਔਰਤ ਨੌਜਵਾਨ ਨੂੰ ਪੁੱਛਦੀ ਹੈ ਕਿ ਕੀ ਉਹ ਕ੍ਰਿਸ਼ਨ ਬਣਿਆ ਹੈ ? ਫਿਰ ਉਹ ਇਧਰ-ਉਧਰ ਦੇਖਦਾ ਹੈ ਅਤੇ ਫਿਰ ਉਥੋਂ ਦੌੜ ਜਾਂਦਾ ਹੈ। ਨੌਜਵਾਨ ਦੇ ਭੇਸ ਅਤੇ ਹਾਵ-ਭਾਵ ਤੋਂ ਲੱਗਦਾ ਹੈ ਕਿ ਉਹ ਮੰਦਬੁੱਧੀ ਹੈ। ਇਹ ਵੀ ਲੱਗਦਾ ਹੈ ਕਿ ਸ਼ਾਇਦ ਉਹ ਠੀਕ ਤਰ੍ਹਾਂ ਬੋਲ ਨਹੀਂ ਪਾ ਰਿਹਾ ਹੈ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਜਦੋਂ ਨਿਜ਼ਾਮਪੁਰਾ ਗੁਰਦੁਆਰੇ ‘ਚ ਬੇਅਦਬੀ ਦੇ ਦੋਸ਼ ‘ਚ ਫੜੇ ਗਏ ਨੌਜਵਾਨ ਨੂੰ ਕਤਲ ਤੋਂ ਪਹਿਲਾਂ ਕਮਰੇ ‘ਚ ਬੰਦ ਕਰਕੇ ਕੁੱਟਮਾਰ ਕਰਨ ਅਤੇ ਪੁੱਛਗਿੱਛ ਕਰਨ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਉਹ ਹੈਰਾਨ ਰਹਿ ਗਏ | ਉਸ ਨੇ ਔਰਤ ਨੂੰ ਫੋਨ ਕਰਕੇ ਵੀਡੀਓ ਮੰਗਵਾਈ ਅਤੇ ਕੁੱਟਮਾਰ ਦੀ ਵੀਡੀਓ ਨਾਲ ਮੇਲ ਕਰਨ ਤੋਂ ਬਾਅਦ ਉਸ ਨੂੰ ਉਹੀ ਨੌਜਵਾਨ ਲੱਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਬਣਾਈ ਵੀਡੀਓ ਵੀ ਪੁਲੀਸ ਅਧਿਕਾਰੀਆਂ ਨੂੰ ਭੇਜ ਦਿੱਤੀ।

ਕਪੂਰਥਲਾ ਦੇ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਵੀਡੀਓ ਉਨ੍ਹਾਂ ਕੋਲ ਵੀ ਪਹੁੰਚ ਗਈ ਹੈ। ਪਹਿਲੀ ਨਜ਼ਰੇ ਇਹ ਵੀਡੀਓ ਉਸੇ ਨੌਜਵਾਨ ਦੀ ਜਾਪਦੀ ਹੈ, ਜਿਸ ਦਾ ਨਿਜ਼ਾਮਪੁਰ ਗੁਰਦੁਆਰੇ ਵਿੱਚ ਕਤਲ ਕੀਤਾ ਗਿਆ ਸੀ। ਵੀਡੀਓ ਨੂੰ ਰਿਕਾਰਡ ‘ਤੇ ਲਿਆ ਕੇ ਇਸ ਦੀ ਜਾਂਚ ਕੀਤੀ ਜਾਵੇਗੀ। ਵੀਡੀਓ ਸ਼ੂਟ ਕਰਨ ਵਾਲਿਆਂ ਤੋਂ ਵੀ ਮਦਦ ਲਈ ਜਾਵੇਗੀ। ਪੁਲੀਸ ਸਵੇਰੇ ਕਾਂਜਲੀ ਰੋਡ ’ਤੇ ਲੱਗੇ ਸੀਸੀਟੀਵੀ ਵੀ ਚੈੱਕ ਕਰੇਗੀ।

ਐਸਐਸਪੀ ਨੇ ਕਿਹਾ ਕਿ ਜੇਕਰ ਇਹ ਵੀਡੀਓ ਸੱਚ ਨਿਕਲੀ ਤਾਂ ਨੌਜਵਾਨ ਨੂੰ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

“Telegram ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, NEET ਤੋਂ ਪਹਿਲਾਂ ਲੱਗੀ ਪਾਬੰਦੀ ਨੂੰ ਦਿੱਤੀ ਚੁਣੌਤੀ”

NEET-UG 2026 ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ Telegram ਐਪ ‘ਤੇ ਲਗਾਈ ਗਈ ਅਸਥਾਈ...

ਕਲਯੁੱਗੀ ਮਾਂ ਧੀ ਉਤੇ ਤਸ਼ੱਦਦ ਢਾਹ ਕੇ ਪਤੀ ਨੂੰ ਭੇਜਦੀ ਰਹੀ ਵੀਡੀਓ, ਪੁਲਿਸ ਨੇ ਹਿਰਾਸਤ ਵਿੱਚ ਲਿਆ

ਇੱਕ ਮਾਂ ਆਪਣੀ ਡੇਢ ਸਾਲ ਦੀ ਧੀ ਉਤੇ ਵਾਰ-ਵਾਰ ਤਸ਼ੱਦਦ ਢਹਿਾਉਂਦੀ ਤੇ ਉਸਦੀਆਂ ਚੀਕਾਂ...

ਸਰਕਾਰੀ ਸਕੂਲ ’ਚ ਬੱਚਿਆਂ ਨੇ ਮਚਾਇਆ ਹੰਗਾਮਾ; ਰੀਲਾਂ ਬਣਾਉਣ ਦੇ ਚੱਕਰ ’ਚ ਸਮਾਨ ਦੀ ਕੀਤੀ ਭੰਨਤੋੜ

 ਫਰੀਦਕੋਟ ਦੇ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਤਿੰਨ ਬੱਚਿਆਂ ਵੱਲੋਂ ਸੋਸ਼ਲ ਮੀਡੀਆ ’ਤੇ...

AAP ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ! CM ਮਾਨ ਨੇ ਐਲਾਨਿਆ ਪਹਿਲਾ ਉਮੀਦਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੇ...

ਕੇਂਦਰ ਸਰਕਾਰ ਸਹੀ ਢੰਗ ਨਾਲ ਪ੍ਰੀਖਿਆਵਾਂ ਨਹੀਂ ਕਰਵਾ ਸਕਦੀ; ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਨੀਟ ਦੇ ਪ੍ਰਸ਼ਨ ਪੱਤਰ ਫੌਜ ਦੇ ਹੈਲੀਕਾਪਟਰਾਂ...

ਐਸ.ਏ.ਐਸ. ਨਗਰ (ਮੋਹਾਲੀ); 16 ਜੂਨ:ਸਿਹਤ ਵਿਭਾਗ ਵਿੱਚ ਹੋਰ 523 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ...

ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ-ਭਗਵੰਤ ਸਿੰਘ ਮਾਨ

ਚੰਡੀਗੜ੍ਹ, 16 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ...

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...