ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਡੀ ਦੇ ਜੈਪੁਰ ਸਥਿਤ ਘਰ ‘ਚ ਦਾਖਲ ਹੋ ਕੇ ਗੋਲੀ ਮਾਰਨ ਦੇ ਮਾਮਲੇ ‘ਚ ਪੁਲਸ ਨੇ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਜਿਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਉਹ ਕੌਣ ਹਨ ਅਤੇ ਕਤਲ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਸੀ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਘਟਨਾ ਨਾਲ ਸਬੰਧਤ ਹੋਰ ਮੁਲਜ਼ਮਾਂ ਦੀ ਭਾਲ ਰਾਜਸਥਾਨ, ਯੂਪੀ, ਹਰਿਆਣਾ, ਪੰਜਾਬ ਅਤੇ ਐਮਪੀ ਸਮੇਤ ਪੰਜ ਰਾਜਾਂ ਵਿੱਚ ਜਾਰੀ ਹੈ।
ਇਸ ਕਤਲੇਆਮ ਤੋਂ ਬਾਅਦ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਰਾਜਸਥਾਨ ਬੰਦ ਦਾ ਐਲਾਨ ਕੀਤਾ ਹੈ। ਜੈਪੁਰ ਵਿੱਚ ਵਪਾਰਕ ਸੰਗਠਨਾਂ ਨੇ ਵੀ ਬੰਦ ਦਾ ਐਲਾਨ ਕੀਤਾ ਹੈ। ਜੈਪੁਰ ਸ਼ਹਿਰ ‘ਚ ਚੱਲ ਰਹੀਆਂ ਲੋਅ ਫਲੋਰ ਬੱਸਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਇਸ ਘਟਨਾ ਨੂੰ ਲੈ ਕੇ ਚੁਰੂ, ਜੈਸਲਮੇਰ, ਜੋਧਪੁਰ ਅਤੇ ਰਾਜਸਮੰਦ ‘ਚ ਪ੍ਰਦਰਸ਼ਨ ਕੀਤੇ ਗਏ। ਪ੍ਰਾਈਵੇਟ ਸਕੂਲਾਂ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ।
ਦੱਸ ਦਈਏ ਕਿ ਮੰਗਲਵਾਰ (5 ਦਸੰਬਰ) ਦਿਨ ਦਿਹਾੜੇ, 3 ਬਦਮਾਸ਼ਾਂ ਨੇ ਗੋਗਾਮੇਡੀ ‘ਤੇ ਗੋਲੀਆਂ ਚਲਾਈਆਂ, ਫਿਰ ਫਰਾਰ ਹੋ ਗਏ। ਗੋਗਾਮੇਡੀ ਨੂੰ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀ ਲੱਗਣ ਨਾਲ ਗੋਗਾਮੇਡੀ ਨਾਲ ਘਟਨਾ ਸਮੇਂ ਮੌਜੂਦ ਗਾਰਡ ਅਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
----------- Advertisement -----------
ਕਰਣੀ ਸੈਨਾ ਪ੍ਰਧਾਨ ਕ.ਤਲ.ਕਾਂਡ: ਦੋ ਮੁਲਜ਼ਮਾਂ ਦੀ ਪਛਾਣ, ਘਟਨਾ ਦੇ ਵਿਰੋਧ ‘ਚ ਅੱਜ ਰਾਜਸਥਾਨ ਬੰਦ ਦਾ ਸੱਦਾ
Published on
----------- Advertisement -----------
----------- Advertisement -----------












