ਤਰਨਤਾਰਨ, 11 ਦਸੰਬਰ 2021 – ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਕੰਪਲੈਕਸ ਨੇੜਿਓਂ ਰੇਤ ਦੇ ਢੇਰ ਅੰਦਰੋਂ ਲਾਪਤਾ 6 ਸਾਲਾ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਹੈ। ਇਸ਼ਕ ’ਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ।
ਮਾਂ ਨੇ ਹੀ ਗਲਾ ਘੁੱਟ ਕੇ ਪਹਿਲਾਂ ਆਪਣੀ ਧੀ ਨੂੰ ਮਾਰਿਆ ਅਤੇ ਇਸ ਤੋਂ ਬਾਅਦ ਮਾਂ ਨੇ ਆਪਣੇ ਪ੍ਰੇਮੀ, ਭੈਣ ਅਤੇ ਗੁਆਂਢੀ ਦੀ ਮਦਦ ਨਾਲ ਗੋਇੰਦਵਾਲ ਸਾਹਿਬ ਗੁਰਦੁਆਰਾ ਦੀ ਪਾਰਕਿੰਗ ਵਿੱਚ ਪਏ ਰੇਤੇ ਦੇ ਢੇਰ ਵਿੱਚ ਲਾਸ਼ ਨੂੰ ਦਫ਼ਨਾ ਦਿੱਤਾ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
30 ਨਵੰਬਰ ਨੂੰ ਥਾਣਾ ਗੋਇੰਦਵਾਲ ਸਾਹਿਬ ਵਿਖੇ 6 ਸਾਲਾ ਬੱਚੀ ਪ੍ਰਵੀਨ ਕੌਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਘਟਨਾ ਤੋਂ ਪੰਜ ਦਿਨ ਬਾਅਦ ਲੜਕੀ ਦੀ ਲਾਸ਼ ਗੋਇੰਦਵਾਲ ਸਾਹਿਬ ਕੰਪਲੈਕਸ ਦੀ ਪਾਰਕਿੰਗ ਵਿੱਚ ਰੇਤੇ ਦੇ ਢੇਰ ਵਿੱਚ ਦੱਬੀ ਹੋਈ ਮਿਲੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਕੀਤੀ। ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਿਆ ਕਿ ਲੜਕੀ ਨਾਲ ਬਲਾਤਕਾਰ ਨਹੀਂ ਹੋਇਆ, ਹਾਲਾਂਕਿ ਉਸ ਦੀ ਗਰਦਨ ‘ਤੇ ਦਬਾਅ ਦੇ ਨਿਸ਼ਾਨ ਸਨ। ਜਦੋਂ ਜਾਂਚ ਸ਼ੁਰੂ ਹੋਈ ਤਾਂ ਮ੍ਰਿਤਕ ਲੜਕੀ ਦੀ ਮਾਂ ਸੰਦੀਪ ਕੌਰ ਦਾ ਮਾਮਲਾ ਸਾਹਮਣੇ ਆਇਆ ਅਤੇ ਪਤਾ ਲੱਗਿਆ ਕੇ ਕੁੜੀ ਦੇ ਮਾਂ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਉਹ ਆਪਣੀ ਕੁੜੀ ਨੂੰ ਨਾਲ ਨਹੀਂ ਰੱਖਣਾ ਚਾਉਂਦੀ ਸੀ ਅਤੇ ਇਸ ਵਾਰ ਨੂੰ ਅੰਜ਼ਾਮ ਦਿੱਤਾ।
ਪੁਲੀਸ ਨੇ ਲਵਪ੍ਰੀਤ ਤੇ ਸੰਦੀਪ ਖ਼ਿਲਾਫ਼ ਕਤਲ ਅਤੇ ਸੁਮਨ ਤੇ ਬਲਵਿੰਦਰ ਖ਼ਿਲਾਫ਼ ਆਈਪੀਸੀ-120ਬੀ ਤਹਿਤ ਕੇਸ ਦਰਜ ਕਰਕੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।