ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਕਤਲ ਕੇਸ ਵਿੱਚ ਰਾਸ਼ਟਰੀ ਜਾਂਚ ਏਜੰਸੀ ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਸੰਮਨ ਜਾਰੀ ਕੀਤਾ ਹੈ। ਅਫਸਾਨਾ ਖਾਨ ਤੋਂ ਵੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਰਿਹਾ ਹੈ ਅਤੇ ਅਫਸਾਨਾ ਖਾਨ ਮੂਸੇਵਾਲਾ ਨੂੰ ਰੱਖੜੀ ਬੰਨਦੀ ਸੀ। ਸੂਤਰ ਮੁਤਾਬਕ ਲਾਰੈਂਸ ਗੈਂਗ ਅਤੇ ਬਾਕੀ ਗ੍ਰਿਫਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੇ ਕਰੀਬੀ ਹੈ। ਬੰਬੀਹਾ ਗੈਂਗ ਨਾਲ ਅਫਸਾਨਾ ਖਾਨ ਦਾ ਕੀ ਰਿਸ਼ਤਾ ਹੈ ਅਤੇ ਅਫਸਾਨਾ ਦੀ ਬੰਬੀਹਾ ਗੈਂਗ ਨਾਲ ਕਦੋਂ ਅਤੇ ਕਦੋਂ ਗੱਲਬਾਤ ਹੋਈ, ਇਨ੍ਹਾਂ ਸਾਰੀਆਂ ਗੱਲਾਂ ‘ਤੇ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ।
----------- Advertisement -----------
ਸਿੱਧੂ ਮੂਸੇਵਾਲਾ ਕਤਲ ਕੇਸ ‘ਚ NIA ਨੇ ਅਫਸਾਨਾ ਖਾਨ ਨੂੰ ਪੁੱਛਗਿੱਛ ਲਈ ਭੇਜਿਆ ਸੰਮਨ
Published on
----------- Advertisement -----------












