June 18, 2024, 10:11 am
----------- Advertisement -----------
HomeNewsBreaking Newsਪਹਿਲਾਂ ਧਰਨੇ ਵਾਲੀਆਂ ਥਾਵਾਂ 'ਤੇ ਡੀ ਜੇ ਲਾਉਣ ਦੇ ਦਿੱਤੇ ਹੁਕਮ, ਪਰ...

ਪਹਿਲਾਂ ਧਰਨੇ ਵਾਲੀਆਂ ਥਾਵਾਂ ‘ਤੇ ਡੀ ਜੇ ਲਾਉਣ ਦੇ ਦਿੱਤੇ ਹੁਕਮ, ਪਰ ਬਾਅਦ ‘ਚ ਲਏ ਵਾਪਸ

Published on

----------- Advertisement -----------

ਚੰਡੀਗੜ੍ਹ, 10 ਦਸੰਬਰ 2021 – ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਇੰਸਪੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਾਰੀ ਕੀਤੇ ਗਏ ਇਕ ਨਵੇਂ ਹਾਸੋਹੀਣੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੀ ਆਮਦ ਹੁੰਦੀ ਹੈ ਉੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਡੀ ਜੇ ਲਾਏ ਜਾਣ ਤਾਂ ਜੋ ਮੁੱਖ ਮੰਤਰੀ ਦੀ ਆਮਦ ‘ਚ ਕੋਈ ਵਿਘਨ ਨਾ ਪਵੇ ਅਤੇ ਮੁੱਖ ਮੰਤਰੀ ਤੱਕ ਮੁਲਾਜ਼ਮਾਂ ਦੇ ਨਾਅਰਿਆਂ ਦੀ ਆਵਾਜ਼ ਨਾ ਪਹੁੰਚ ਸਕੇ।

ਡੀ ਜੇ ਲਾਉਣ ਦੇ ਹੁਕਮਾਂ ਵਾਲਾ ਨੋਟੀਫਿਕੇਸ਼ਨ…..

ਹੁਕਮਾਂ ‘ਚ ਕਿਹਾ ਗਿਆ ਸੀ ਜਿੱਥੇ ਜਥੇਬੰਦੀਆਂ ਮੁਜ਼ਾਹਰਾ ਕੀਤਾ ਜਾ ਰਿਹਾ ਹੋਵੇ, ਤਾਂ ਉਨ੍ਹਾਂ ਦੀ ਆਵਾਜ਼ ਰੋਕਣ ਲਈ ਉਸ ਜਗ੍ਹਾ ਉਤੇ ਡੀ ਜੇ ਲਗਾ ਦਿੱਤਾ ਜਾਵੇ ਜਿਸ ਵਿੱਚ ਗੁਰਬਾਣੀ ਦੇ ਸ਼ਬਦ, ਧਾਰਮਿਕ ਗੀਤ ਚਲਾਏ ਜਾਣ ਤਾਂ ਕਿ ਪ੍ਰਦਰਸ਼ਨਕਾਰੀਆਂ ਦੇ ਨਾਅਰਿਆਂ ਦੀ ਆਵਾਜ਼ ਸੁਣਾਈ ਨਾ ਦੇ ਸਕੇ।

ਪਰ ਬਾਅਦ ‘ਚ ਪੰਜਾਬ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਭਰ ‘ਚ ਕੀਤੇ ਜਾ ਰਹੇ ਜ਼ਬਰਦਸਤ ਵਿਰੋਧ ਦੇ ਚਲਦਿਆਂ ਡੀ ਜੇ ਚਲਾਉਣ ਦੇ ਹੁਕਮਾਂ ਨੂੰ ਕਲੈਰੀਕਲ ਗਲਤੀ ਆਖ ਕੇ ਵਾਪਸ ਲੈਣ ਲਿਆ ਗਿਆ। ਇਸ ਪੱਤਰ ਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਾਰਨ ਇਹਨਾਂ ਹੁਕਮਾਂ ਦਾ ਖ਼ੂਬ ਮਜ਼ਾਕ ਉਡਾਇਆ ਜਾ ਰਿਹਾ ਸੀ।

ਡੀ ਜੇ ਲਾਉਣ ਦੇ ਹੁਕਮਾਂ ਨੂੰ ਰੱਦ ਕਰਨ ਵਾਲਾ ਨੋਟੀਫਿਕੇਸ਼ਨ…..

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤ ਨੇ ਯੂਕਰੇਨ ਸ਼ਾਂਤੀ ਸੰਮੇਲਨ ‘ਤੇ ਦਸਤਖਤ ਨਹੀਂ ਕੀਤੇ: ਮੁੜ ਪੱਛਮੀ ਦੇਸ਼ਾਂ ਦੇ ਦਬਾਅ ਹੇਠ ਨਹੀਂ ਆਇਆ ਦੇਸ਼

ਸਾਂਝੇ ਬਿਆਨ 'ਤੇ 7 ਦੇਸ਼ਾਂ ਨੇ ਦੂਰੀ ਬਣਾਈ ਨਵੀਂ ਦਿੱਲੀ, 18 ਜੂਨ 2024 - ਯੂਕਰੇਨ...

ਅੱਜ ਪ੍ਰਧਾਨ ਮੰਤਰੀ ਮੋਦੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਾਰੀ

ਪੀਐਮ ਮੋਦੀ ਅੱਜ ਇਸ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਕ੍ਰਿਸ਼ੀ ਸਾਖੀਆਂ ਦਾ ਵੀ ਸਨਮਾਨ...

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ ਜਾਰੀ, 13 ਸ਼ਹਿਰਾਂ ਦਾ ਤਾਪਮਾਨ 44 ਡਿਗਰੀ ਤੋਂ ਪਾਰ

40KM/H ਦੀ ​​ਰਫ਼ਤਾਰ ਨਾਲ ਚੱਲਣਗੀਆਂ ਗਰਮ ਹਵਾਵਾਂ 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰ, ਬਠਿੰਡਾ...

ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੀਜੇ ਦਿਨ ਵੀ ਰਹੇਗਾ ਫਰੀ

ਲਾਡੋਵਾਲ, 18 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ...

NRI ਜੋੜੇ ਦੀ ਕੁੱਟਮਾਰ ਦਾ ਮਾਮਲਾ: ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

ਚੰਡੀਗੜ੍ਹ, 18 ਜੂਨ 2024 - ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ...

ਗਰਮੀਆਂ ‘ਚ ਸਵੇਰੇ ਉੱਠਦੇ ਹੀ ਖਾਓ ਇਹ ਦੋ ਚੀਜ਼ਾਂ, ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ

ਇਲਾਇਚੀ ਹਰ ਰਸੋਈ ਵਿੱਚ ਆਸਾਨੀ ਨਾਲ ਉਪਲਬਧ ਹੁੰਦੀ ਹੈ। ਇਸ ਦੀ ਵਰਤੋਂ ਕਈ ਖਾਣ-ਪੀਣ...

ਪਾਪੂਆ ਨਿਊ ਗਿਨੀ ਨੇ 2 ਓਵਰਾਂ ‘ਚ 1 ਵਿਕਟ ‘ਤੇ ਬਣਾਈਆਂ 7 ਦੌੜਾਂ

ਟੀ-20 ਵਿਸ਼ਵ ਕੱਪ ਦਾ 39ਵਾਂ ਮੈਚ ਨਿਊਜ਼ੀਲੈਂਡ ਅਤੇ ਪਾਪੂਆ ਨਿਊ ਗਿਨੀ ਵਿਚਾਲੇ ਤ੍ਰਿਨੀਦਾਦ ਦੇ...