ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੌਰਾਨ 13 ਲੋਕਾਂ ਦੇ ਮਾਰੇ ਜਾਣ ਤੇ ਪੀ ਐਮ ਮੋਦੀ ਦੁੱਖ ਜ਼ਾਹਿਰ ਕੀਤਾ ਹੈ। ਪੀ ਐਮ ਮੋਦੀ ਨੇ ਟਵੀਟ ਕੀਤਾ, ‘‘ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਹੋਇਆ ਹਾਦਸਾ ਦਿਲ ਕੰਬਾਊ ਹੈ। ਇਸ ਵਿਚ ਜਿਨ੍ਹਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੈਂ ਆਪਣੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਇਸ ਦੇ ਨਾਲ ਹੀ ਜ਼ਖਮੀਆਂ ਦੇ ਛੇਤੀ ਤੋਂ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਹਰ ਸੰਭਵ ਮਦਦ ਵਿਚ ਜੁਟਿਆ ਹੈ।’’

ਦਸ ਦਈਏ ਕੁਸ਼ੀਨਗਰ ’ਚ ਵਿਆਹ ਤੋਂ ਪਹਿਲਾਂ ਇਕ ਰਸਮ ਦੌਰਾਨ ਕੁਝ ਔਰਤਾਂ ਅਤੇ ਲੜਕੀਆਂ ਖੂਹ ‘ਤੇ ਬਣੀ ਸਲੈਬ ਤੇ ਖੜ੍ਹੀਆਂ ਸਨ ਅਚਾਨਕ ਖੂਹ ਦੀ ਸਲੈਬ ਟੁੱਟ ਗਈ ਅਤੇ 25 ਤੋਂ ਵੱਧ ਔਰਤਾਂ, ਲੜਕੀਆਂ ਅਤੇ ਬੱਚੇ ਖੂਹ ‘ਚ ਡਿੱਗ ਗਏ। ਹਾਦਸੇ ਦਾ ਸ਼ਿਕਾਰ ਹੋਏ ਹੁਣ ਤਕ 13 ਲੋਕਾਂ ਦੀਆ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ।












