ਚੰਡੀਗੜ੍ਹ, 14 ਦਸੰਬਰ 2021 – ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪੋਰਵਾਰ ‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਅੱਜ ਪੰਜਾਬ ਦੀਆਂ ਨਾਮੀ ਹਸਤੀਆਂ ਪੰਜਾਬ ਲੋਕ ਕਾਂਗਰਸ ‘ਚ ਸ਼ਾਮਿਲ ਹੋਈਆਂ।
ਸੀਨੀਅਰ ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਅਮਰੀਕ ਸਿੰਘ ਆਲੀਵਾਲ, ਪੰਜਾਬੀ ਲੋਕ ਗਾਈਕ ਬੂਟਾ ਮਹੁੰਮਦ, ਗਾਇਕ ਸਰਦਾਰ ਅਲੀ, ਮਲੇਰਕੋਟਲਾ ਤੋਂ ਸਾਬਕਾ ਅਕਾਲੀ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਬੇਗਮ ਫਰਜ਼ਾਨਾ ਆਲਾ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਵਿਜੇ ਕਾਲੜਾ ਪ੍ਰਧਾਨ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਅਤੇ ਵਾਈਸ ਚੇਅਰਮੈ, ਪੰਜਾਬ ਮੰਡੀ ਬੋਰਡ ਅਤੇ ਰਾਜਦੀਪ ਕੌਰ ਫਾਜ਼ਿਲਕਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪੰਜਾਬ ਲੋਕ ਕਾਂਗਰਸ ‘ਚ ਸ਼ਾਮਲ ਹੋਏ।