ਚੰਡੀਗੜ੍ਹ, 12 ਦਸੰਬਰ 2021 – ਪੰਜਾਬ ਲੋਕ ਕਾਂਗਰਸ ਨੇ ਅੱਜ 10 ਜ਼ਿਲ੍ਹਾ ਪ੍ਰਧਾਨਾਂ ਅਤੇ 3 ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ-ਜਥੇਬੰਦਕ ਇੰਚਾਰਜ ਕਮਲ ਸੈਣੀ ਮੁਤਾਬਕ ਪ੍ਰਿਥੀਪਾਲ ਸਿੰਘ ਪਾਲੀ, ਪ੍ਰਿੰਸ ਖੁੱਲਰ ਅਤੇ ਸੰਦੀਪ ਗੋਰਸੀ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਜਦਕਿ ਜ਼ਿਲ੍ਹਾ ਪ੍ਰਧਾਨਾਂ ਵਿੱਚ ਲੁਧਿਆਣਾ ਸ਼ਹਿਰੀ ਲਈ ਜਗਮੋਹਨ ਸ਼ਰਮਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਲਈ ਸਤਵੀਰ ਸਿੰਘ ਪੱਲੀ ਝਿੱਕੀ, ਫ਼ਰੀਦਕੋਟ ਲਈ ਸੰਦੀਪ ਸਿੰਘ (ਸੰਨੀ) ਬਰਾੜ, ਬਠਿੰਡਾ ਸ਼ਹਿਰੀ ਲਈ ਹਰਿੰਦਰ ਸਿੰਘ ਜੋੜਕੀਆਂ, ਬਠਿੰਡਾ ਦਿਹਾਤੀ ਲਈ ਪ੍ਰੋ ਭੁਪਿੰਦਰ ਸਿੰਘ, ਫਾਜ਼ਿਲਕਾ ਲਈ ਕੈਪਟਨ ਐਮ.ਐਸ ਬੇਦੀ, ਲੁਧਿਆਣਾ ਦਿਹਾਤੀ ਲਈ ਸਤਵਿੰਦਰ ਸਿੰਘ ਸੱਠਾ, ਮਾਨਸਾ ਲਈ ਜੀਵਨ ਦਾਸ ਬਾਵਾ, ਪਟਿਆਲਾ ਸ਼ਹਿਰੀ ਲਈ ਕੇ.ਕੇ ਮਲਹੋਤਰਾ ਤੇ ਸੰਗਰੂਰ ਲਈ ਨਵਦੀਪ ਸਿੰਘ ਮੋਖਾ ਨੂੰ ਨਿਯੁਕਤ ਕੀਤਾ ਗਿਆ ਹੈ।
ਸੈਣੀ ਨੇ ਦੱਸਿਆ ਕਿ ਬਾਕੀ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਨਿਯੁਕਤੀ ਆਉਂਦੇ ਇਕ ਜਾਂ ਦੋ ਦਿਨਾਂ ਵਿੱਚ ਕਰ ਦਿੱਤੀ ਜਾਵੇਗੀ।