ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਸੰਸਦੀ ਪਾਰਟੀ ਨੇ ਸੁਨਕ ਨੂੰ ਨੇਤਾ ਚੁਣ ਲਿਆ। ਉਨ੍ਹਾਂ ਨੂੰ ਚੈਲੇਂਜ ਦੇਣ ਵਾਲੀ ਪੈਨੀ ਮੋਰਡੋਂਟ, ਪਿੱਛੇ ਹਟ ਗਈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਆਪਣਾ ਨਾਂ ਵਾਪਸ ਲੈ ਲਿਆ ਸੀ।
ਸੁਨਕ ਨੂੰ ਕਰੀਬ 200 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ ਹੈ। ਪੈਨੀ ਦਾ ਇਹ ਅੰਕੜਾ ਸਿਰਫ਼ 26 ਸੀ। ਸੁਨਕ 28 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਬਾਅਦ 29 ਅਕਤੂਬਰ ਨੂੰ ਮੰਤਰੀ ਮੰਡਲ ਦਾ ਐਲਾਨ ਕੀਤਾ ਜਾਵੇਗਾ।
ਸੁਨਕ ਦੀ ਜਿੱਤ ਦਾ ਵੱਡਾ ਕਾਰਨ ਉਸ ਦਾ ਬੈਂਕਰ ਅਕਸ ਹੈ। ਪ੍ਰਧਾਨ ਮੰਤਰੀ ਵਜੋਂ ਟਰਸ ਦੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਮੋਰਚੇ ‘ਤੇ ਅਸਫਲਤਾ ਸੀ। ਬਰਤਾਨੀਆ ਵਿੱਚ ਮਹਿੰਗਾਈ ਚੋਣਾਂ ਦਾ ਮੁੱਖ ਮੁੱਦਾ ਸੀ। ਬਰਤਾਨੀਆ ਵਿੱਚ ਵੀ ਆਰਥਿਕ ਅਸਥਿਰਤਾ ਸੀ, ਜਿਸ ਤੋਂ ਬਾਅਦ ਜੌਨਸਨ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਸਨਕ ਨੇ ਆਰਥਿਕ ਬੇਲਆਊਟ ਯੋਜਨਾ ਲਿਆਂਦੀ ਤਾਂ ਮੱਧ ਵਰਗ ਵੱਲੋਂ ਇਸ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਵਿੱਚ ਉਸ ਦੀ ਲੋਕਪ੍ਰਿਅਤਾ ਵਧੀ।
----------- Advertisement -----------
ਭਾਰਤੀ ਮੂਲ ਦੇ ਰਿਸ਼ੀ ਸੁਨਕ ਹੋਣਗੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ : 28 ਅਕਤੂਬਰ ਨੂੰ ਚੁੱਕਣਗੇ ਸਹੁੰ
Published on
----------- Advertisement -----------
----------- Advertisement -----------












