ਸੰਯੁਕਤ ਅਰਬ ਅਮੀਰਾਤ(UAE) ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹੀਯਾਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਥੇ ਦੀ ਸਰਕਾਰ ਨੇ ਖਲੀਫਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ 40 ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਸਾਰੇ ਸਰਕਾਰੀ ਦਫ਼ਤਰ ਅਤੇ ਮੰਤਰਾਲੇ ਤਿੰਨ ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਵਿੱਚ ਪ੍ਰਾਈਵੇਟ ਸੈਕਟਰ ਵੀ ਸ਼ਾਮਲ ਹੈ। 1948 ਵਿੱਚ ਜਨਮੇ ਸ਼ੇਖ ਖਲੀਫਾ ਅਬੂ ਧਾਬੀ ਦੇ 16ਵੇਂ ਸਾਸ਼ਕ ਸਨ। ਉਨ੍ਹਾਂ ਨੇ ਯੂਏਈ ਅਤੇ ਅਬੂ ਧਾਬੀ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕੀਤੇ। ਦੱਸ ਦਈਏ ਕਿ ਸ਼ੇਖ ਖਲੀਫਾ 3 ਨਵੰਬਰ 2004 ਤੋਂ ਯੂਏਈ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸਨ।
ਰਾਸ਼ਟਰਪਤੀ ਸ਼ੇਖ ਖਲੀਫਾ ਨੂੰ ਉਨ੍ਹਾਂ ਦੇ ਪਿਤਾ ਮਰਹੂਮ ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਯਾਨ ਦੇ ਉੱਤਰਾਧਿਕਾਰੀ ਦੇ ਵਜੋਂ ਚੁਣਿਆ ਗਿਆ ਸੀ, ਜਿਸ ਨੇ 1971 ਤੋਂ 2 ਨਵੰਬਰ 2004 ਤਕ ਆਪਣੀ ਮੌਤ ਤੱਕ ਯੂਏਈ ਦੇ ਪਹਿਲੇ ਰਾਸ਼ਟਰਪਤੀ ਵਜੋਂ ਸੇਵਾ ਕੀਤੀ ਸੀ।
----------- Advertisement -----------
UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹੀਯਾਨ ਦਾ ਦਿਹਾਂਤ
Published on
----------- Advertisement -----------
----------- Advertisement -----------