November 9, 2025, 7:14 am
----------- Advertisement -----------
HomeNewsBreaking Newsਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀ ਨੇ ਦੱਸੇ ਮੌਜੂਦਾ ਹਾਲਤ; ਦੁਕਾਨਾਂ,ਮਾੱਲ, ਏਟੀਐਮ ਸਭ...

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀ ਨੇ ਦੱਸੇ ਮੌਜੂਦਾ ਹਾਲਤ; ਦੁਕਾਨਾਂ,ਮਾੱਲ, ਏਟੀਐਮ ਸਭ ਹੋਏ ਖਾਲੀ

Published on

----------- Advertisement -----------

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਸ਼ਹਿਰ ਛੱਡ ਕੇ ਜਾ ਰਹੇ ਹਨ। ਇਸ ਤੋਂ ਇਲਾਵਾ ਏ.ਟੀ.ਐਮ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਰਾਸ਼ਨ ਵਾਲੀਆਂ ਦੁਕਾਨਾਂ ਤੇ ਰਾਸ਼ਨ ਅਤੇ ਕਰਿਆਨਾ ਸਮਾਨ ਖਤਮ ਹੋ ਚੁੱਕਾ ਹੈ। ਹਵਾਈ ਉਡਾਣਾਂ ਬੰਦ ਹੋਣ ਕਾਰਨ ਭਾਰਤੀ ਵਿਦਿਆਰਥੀ ਉਥੇ ਹੀ ਫਸ ਗਏ ਹਨ। ਦੇਸ਼ ਦੇ ਕਈ ਸੂਬਿਆਂ ਵਾਂਗ ਗੁਜਰਾਤ ਦੇ ਪਾਟਨ ਸ਼ਹਿਰ ਦੇ 30 ਤੋਂ ਵੱਧ ਵਿਦਿਆਰਥੀ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਅਜਿਹੇ ‘ਚ ਹੁਣ ਉਨ੍ਹਾਂ ਦੇ ਮਾਪੇ ਚਿੰਤਤ ਹਨ ਅਤੇ ਸਰਕਾਰ ਤੋਂ ਉਨ੍ਹਾਂ ਦੀ ਵਤਨ ਵਾਪਸੀ ਦੀ ਮੰਗ ਕਰ ਰਹੇ ਹਨ।
ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ 30 ਤੋਂ ਵੱਧ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਰਾਜਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚ ਕੀਵ, ਟੇਰਨੋਪਿਲ, ਉੜੀਸਾ, ਵੇਨਿਸ ਅਤੇ ਖਾਰਕੀਵ ਸ਼ਾਮਲ ਹਨ। ਯੂਕਰੇਨ ਵਿੱਚ ਪੜ੍ਹ ਰਹੇ ਇੱਕ ਵਿਦਿਆਰਥੀ ਨੇ ਵੀਡੀਓ ਰਾਹੀਂ ਦੱਸਿਆ ਕਿ ਇੱਥੇ ਲਗਭਗ ਇੱਕ ਮਹੀਨੇ ਤੋਂ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਪਰ ਇਸ ਦੇ ਬਾਵਜੂਦ ਕਾਲਜ ਦੇ ਪ੍ਰਬੰਧਕਾਂ ਨੇ ਧਿਆਨ ਨਹੀਂ ਦਿੱਤਾ। ਹੁਣ ਦੇਸ਼ ‘ਚ ਸਭ ਕੁਝ ਬੰਦ ਹੈ ਅਤੇ ਫਿਲਹਾਲ ਅਸੀਂ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ।
ਵਿਦਿਆਰਥੀ ਨੇ ਅੱਗੇ ਦੱਸਿਆ ਕਿ ਇੱਥੋਂ ਦੀਆਂ ਦੁਕਾਨਾਂ ਅਤੇ ਮਾਲ ਖਾਲੀ ਹੁੰਦੇ ਜਾ ਰਹੇ ਹਨ। ਏਟੀਐਮ ਮਸ਼ੀਨਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਇਥੋਂ ਦੇ ਜ਼ਿਆਦਾਤਰ ਏਟੀਐਮ ਵਿੱਚ ਪੈਸੇ ਨਹੀਂ ਬਚੇ ਹਨ। ਬੰਬ ਧਮਾਕੇ ਕਾਰਨ ਹੁਣ ਬਿਜਲੀ ਗੁੱਲ ਹੋਣ ਦਾ ਖਤਰਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਅਸੀਂ ਮੋਬਾਈਲ ਫੋਨ ਦੀ ਵਰਤੋਂ ਵੀ ਨਹੀਂ ਕਰ ਸਕਾਂਗੇ ਅਤੇ ਜ਼ਿਆਦਾਤਰ ਸੰਚਾਰ ਖਤਮ ਹੋ ਜਾਣਗੇ।
ਪਾਟਨ ਦੇ ਵਿਧਾਇਕ ਕਿਰੀਟ ਪਟੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਾਰੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੱਕੇ ਤੌਰ ’ਤੇ ਹੋਵੇਗੀ ਬੰਦ ਜ਼ੀਰਾ ਸ਼ਰਾਬ ਫੈਕਟਰੀ

ਪੰਜਾਬ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਜੀਰੇ ਦੀ ਡਿਸਟਿਲਰੀ ਬਾਰੇ ਨੈਸ਼ਨਲ...

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ‘ਤੇ ਹੋਇਆ ਹਮਲਾ, ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ‘ਇਲੈਕਸ਼ਨ...

ਤਰਨਤਾਰਨ ਦੀ SSP ਸਸਪੈਂਡ, ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਇਲਜ਼ਾਮ

ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ...

ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦੇ ਕਤਲ ਮਾਮਲੇ ‘ਚ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ,8 ਸਾਲਾਂ ਬਾਅਦ ਮਿਲੀ ਕਾਮਯਾਬੀ

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਮਾਮਲੇ...

ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ 11 ਨਵੰਬਰ ਨੂੰ ਛੁੱਟੀ ਦਾ ਐਲਾਨ , ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ...

ਯਾਤਰੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ 18 ਘੰਟੇ ਖੁੱਲ੍ਹੇਗਾ ਚੰਡੀਗੜ੍ਹ ਏਅਰਪੋਰਟ, ਫਲਾਈਟਸ ਦਾ ਵਧਿਆ ਸਮਾਂ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਅੱਜ ਤੋਂ ਉਡਾਣ ਸੇਵਾਵਾਂ ਦਾ...

ਪੰਜਾਬ ਦੀ ਵਿਰਾਸਤ ‘ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- “ਨਹੀਂ ਦੱਬੇਗਾ ਪੰਜਾਬ”

ਕੇਂਦਰ ਦੀ ਭਾਜਪਾ ਸਰਕਾਰ ਨੇ ਅਚਾਨਕ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ। ਇੱਕ...

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ...