ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਹਨਾਂ ਹਥਿਆਰਾਂ ਨਾਲ ਮਾਰਿਆ ਜਿਸਦਾ ਜ਼ਿਕਰ ਉਹ ਆਪਣੇ ਗੀਤਾਂ ਵਿੱਚ ਕਰਦਾ ਸੀ। ਇਸ ਗੱਲ ਦਾ ਖੁਲਾਸਾ ਸ਼ਾਰਪਸ਼ੂਟਰ ਅੰਕਿਤ ਸੇਰਸਾ ਦੇ ਮੋਬਾਈਲ ਤੋਂ ਮਿਲੀਆਂ ਫੋਟੋਆਂ ਅਤੇ ਵੀਡੀਓ ਤੋਂ ਹੋਇਆ ਹੈ। ਦਿੱਲੀ ਪੁਲਸ ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ‘ਚ ਦੁਨੀਆ ਦੇ ਸਭ ਤੋਂ ਵਧੀਆ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ।
ਇਨ੍ਹਾਂ ਵਿੱਚ ਆਸਟਰੀਆ ਦੀ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦੀ ਬਣੀ ਹੈਕਲਰ ਐਂਡ ਕੋਚ, ਸਟਾਰ ਅਤੇ ਏਕੇ 47 ਸ਼ਾਮਲ ਹਨ। ਹੁਣ ਤੱਕ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਤਿੰਨ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਨੂੰ ਇਸ ਕਤਲ ਕੇਸ ਵਿੱਚ ਫੜਿਆ ਜਾ ਚੁੱਕਾ ਹੈ। ਪੁਲਿਸ ਹੁਣ ਦੀਪਕ ਮੁੰਡੀ, ਮਨੂ ਕੁੱਸਾ ਅਤੇ ਜਗਰੂਪ ਰੂਪਾ ਦੀ ਭਾਲ ਵਿੱਚ ਹੈ।
ਮੂਸੇਵਾਲਾ ਦੇ ਗੀਤਾਂ ਵਿਚ ਹਮੇਸ਼ਾ ਕਿਸੇ ਨਾ ਕਿਸੇ ਹਥਿਆਰ ਦਾ ਜ਼ਿਕਰ ਹੁੰਦਾ ਸੀ। ਮੂਸੇਵਾਲਾ ਨੇ ‘ਸੰਜੇ ਦੱਤ ਤੇ’ ਗਾਇਆ ਸੀ, ਜਦੋਂ ਉਸ ‘ਤੇ ਆਰਮਜ਼ ਐਕਟ ਦਾ ਕੇਸ ਦਰਜ ਹੋਇਆ ਸੀ। ਇਸ ਵਿੱਚ ਏਕੇ 47 ਦਾ ਜ਼ਿਕਰ ਸੀ। ਇਸ ਤੋਂ ਪਹਿਲਾਂ ਮੂਸੇਵਾਲਾ ਦਾ ਗੀਤ SO HIGH ਆਇਆ ਸੀ। ਇਸ ‘ਚ ਮੂਸੇਵਾਲਾ ਨੇ ਕਿਹਾ ਸੀ ਕਿ ਉਹ ਡੱਬ ‘ਚ ਗਲੋਕ ਰੱਖਦਾ ਹੈ।
ਕਾਤਲਾਂ ਨੂੰ ਮੂਸੇਵਾਲਾ ਨੂੰ ਮਾਰਨ ਲਈ ਉਸ ਦੇ ਨੇੜੇ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਸੀ। ਇਸ ਕਾਰਨ ਉਸ ਨੇ ਪੁਲਸ ਦੀ ਵਰਦੀ ‘ਚ ਘਰ ‘ਚ ਦਾਖਲ ਹੋ ਕੇ ਜਾਨੋਂ ਮਾਰਨ ਦੀ ਯੋਜਨਾ ਵੀ ਬਣਾਈ ਸੀ। ਸ਼ਾਰਪਸ਼ੂਟਰਾਂ ਨੇ ਖੁਲਾਸਾ ਕੀਤਾ ਕਿ ਕਾਤਲ ਦੋ ਲੜਕੀਆਂ ਦੀ ਤਲਾਸ਼ ਕਰ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਨੂੰ ਪ੍ਰੈਸ ਰਿਪੋਰਟਰ ਅਤੇ ਦੂਜੇ ਨੂੰ ਲੇਡੀ ਕਾਂਸਟੇਬਲ ਵਜੋਂ ਅੰਦਰ ਭੇਜਿਆ ਣਾ ਸੀ। ਫਿਰ ਪੁਲਿਸ ਦੀ ਵਰਦੀ ਪਾਏ ਸ਼ਾਰਪਸ਼ੂਟਰਾਂ ਨੇ ਵੀ ਅੰਦਰ ਦਾਖਲ ਹੋਣਾ ਸੀ । ਕਾਤਲਾਂ ਨੂੰ 2 ਅਜਿਹੀਆਂ ਕੁੜੀਆਂ ਨਹੀਂ ਮਿਲੀਆਂ, ਜਿਸ ਕਾਰਨ ਇਹ ਪਲੈਨਿੰਗ ਕੈਂਸਲ ਕਰਨੀ ਪਈ।
----------- Advertisement -----------
ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਜਿਹਨਾਂ ਹਥਿਆਰਾਂ ਦਾ ਜ਼ਿਕਰ ਉਹਨਾਂ ਨਾਲ ਹੀ ਮੂਸੇਵਾਲਾ ਨੂੰ ਮਾਰਿਆ ਗਿਆ
Published on
----------- Advertisement -----------
----------- Advertisement -----------












