ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਵਾਇਰਲ ਅਸ਼ਲੀਲ ਵੀਡੀਓ ਦੇਖ ਕੈਨੇਡਾ ਰਹਿੰਦੇ ਸ਼ਰਧਾਲੂ ਨੂੰ ਦਿਲ ਦਾ ਦੌਰਾ ਪੈ ਗਿਆ। ਕਈ ਦਿਨ ਬਾਅਦ ਛੁੱਟੀ ਮਿਲਣ ’ਤੇ ਕੈਨੇਡਾ ਰਹਿੰਦੇ ਇਸ ਸ਼ਰਧਾਲੂ ਨੇ ਸ਼ੰਕਰਾਨੰਦ ਨੂੰ ਲੈ ਕੇ ਕਈ ਸਨਸਨੀਖੇਜ਼ ਖ਼ੁਲਾਸੇ ਕਰਦਿਆਂ ਸਬੂਤਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਡੀਜੀਪੀ, ਡੀਆਈਜੀ, ਡੀਸੀ ਲੁਧਿਆਣਾ ਅਤੇ ਐੱਸਐੱਸਪੀ ਜਗਰਾਓਂ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤਕਰਤਾ ਚਰਨਜੀਤ ਭਾਟੀਆ ਪਿੰਡ ਅਦੋਆਣਾ ਦਾ ਕਹਿਣਾ ਹੈ ਕਿ ਉਹ ਤਲਵੰਡੀ ਧਾਮ ਦੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦਾ ਸ਼ਰਧਾਲੂ ਸੀ ਅਤੇ ਉਹ ਸ਼ੰਕਰਾਨੰਦ ਨੂੰ ਨਹੀਂ ਮੰਨਦਾ ਪਰ ਭੂਰੀ ਵਾਲਿਆਂ ਦੀ ਸੰਪਰਦਾ ਨਾਲ ਜੁੜੇ ਹੋਣ ਕਾਰਨ ਜਦੋਂ ਸਵਾਮੀ ਸ਼ੰਕਰਾਨੰਦ ਦੀ 27 ਅਪ੍ਰੈਲ, 2025 ਨੂੰ ਵੀਡੀਓ ਦੇਖੀ ਤਾਂ ਉਹ ਬੇਹੱਦ ਪਰੇਸ਼ਾਨ ਹੋਇਆ ਅਤੇ 28 ਅਪ੍ਰੈਲ ਨੂੰ ਇਸ ਸਦਮੇ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। 5 ਮਈ ਨੂੰ ਉਸ ਦੀ ਬਾਈਪਾਸ ਸਰਜਰੀ ਹੋਈ। ਉਸ ਨੇ ਦੱਸਿਆ ਕਿ ਸਵਾਮੀ ਗੰਗਾ ਨੰਦ ਜੀ 19 ਅਗਸਤ, 1984 ਨੂੰ ਚੋਲਾ ਬਦਲ ਗਏ ਸਨ। ਜਿਸ ਦਿਨ ਸਵਾਮੀ ਗੰਗਾ ਨੰਦ ਜੀ ਨੇ ਚੋਲਾ ਬਦਲਿਆ, ਉਸ ਸਮੇਂ ਸ਼ੰਕਰਾ ਨੰਦ ਸਪੀਕਰ ਦੀ ਸੇਵਾ ਕਰਦਾ ਸੀ। ਦਾਅ-ਪੇਚ ਖੇਡ ਕੇ ਉਸ ਨੇ ਗੱਦੀ ਸੰਭਾਲ ਲਈ। ਭਾਟੀਆ ਨੇ ਸਵਾਮੀ ਸ਼ੰਕਰਾਨੰਦ, ਜਸਵੀਰ ਕੌਰ, ਕੁਲਦੀਪ ਸਿੰਘ ਦੀ ਵਾਇਰਲ ਆਡੀਓ ਦਾ ਖਾਸ ਜ਼ਿਕਰ ਕਰਦਿਆਂ ਇਨ੍ਹਾਂ ਸਾਰਿਆਂ ਵੱਲੋਂ ਦਾਨ ਦੇ ਪੈਸੇ ਨਾਲ ਨਿੱਜੀ ਜਾਇਦਾਦ ਖ਼ਰੀਦਣ ਦੇ ਦੋਸ਼ ਲਗਾਏ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸਾਰੇ ਮਾਮਲੇ ’ਚ ਉਚ ਅਫਸਰਾਂ ਦੀ ‘ਸਿਟ’ ਬਣਾ ਕੇ ਜਾਂਚ ਕਰਵਾਈ ਜਾਵੇ।
----------- Advertisement -----------
ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਦੇਖ ਕੈਨੇਡਾ ’ਚ ਸ਼ਰਧਾਲੂ ਨੂੰ ਪਿਆ ਦੌਰਾ
Published on
----------- Advertisement -----------












