ਪੰਜਾਬ ਦੇ ਆਈਏਐਸ ਅਧਿਕਾਰੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੋਹਨੀਸ਼ ਕੁਮਾਰ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਲੱਖਾਂ ਰੁਪਏ ਦੀ ਚੋਰੀ ਹੋ ਗਈ ਹੈ। ਚੋਰਾਂ ਨੇ ਸੈਕਟਰ 7 ਸਥਿਤ ਸਰਕਾਰੀ ਕੋਠੀ ਵਿੱਚੋਂ ਸੋਨਾ ਤੇ ਚਾਂਦੀ ਚੋਰੀ ਕਰ ਲਈ। ਉਨ੍ਹਾਂ ਦੀ ਪਤਨੀ ਜੀਐਮਐਸਐਚ, ਸੈਕਟਰ 16, ਚੰਡੀਗੜ੍ਹ ਵਿੱਚ ਮੈਡੀਕਲ ਅਫਸਰ ਹੈ। ਆਈਏਐਸ ਅਧਿਕਾਰੀ ਆਪਣੀ ਪਤਨੀ ਮ੍ਰਿਣਾਲਿਨੀ ਨਾਲ ਹੈਦਰਾਬਾਦ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲੱਗਾ।
ਉਸ ਦੇ ਘਰੋਂ ਹੀਰੇ, ਪੁਖਰਾਜ ਅਤੇ ਕੀਮਤੀ ਸਿੱਕਿਆਂ ਸਮੇਤ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਚੋਰੀ ਦੀ ਸੂਚਨਾ ਮਿਲਦੇ ਹੀ ਸੈਕਟਰ 26 ਥਾਣਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ। ਫੋਰੈਂਸਿਕ ਟੀਮ ਨੇ ਵੀ ਉੱਥੇ ਪਹੁੰਚ ਕੇ ਸੈਂਪਲ ਲਏ। ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












