ਚੰਡੀਗੜ੍ਹ, 12 ਦਸੰਬਰ 2021 – ਚੰਡੀਗੜ੍ਹ ’ਚ ਓਮੀਕਰੋਨ ਦਾ ਆਇਆ ਪਹਿਲਾ ਕੇਸ ਸਾਹਮਣੇ ਆਇਆ ਹੈ ਅਤੇ 20 ਸਾਲ ਦੇ ਨੌਜਵਾਨ ਨੂੰ ਓਮੀਕੋਰਨ ਵਾਇਰਸ ਦੀ ਪੁਸ਼ਟੀ ਹੋਈ ਹੈ। ਇਟਲੀ ਦਾ ਰਹਿਣ ਵਾਲਾ 20 ਸਾਲਾ ਨੌਜਵਾਨ 22 ਨਵੰਬਰ ਨੂੰ ਭਾਰਤ ਆਇਆ ਸੀ। ਉਹ ਚੰਡੀਗੜ੍ਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਹੋਇਆ ਸੀ।
ਉਹ ਘਰ ‘ਚ ਕੁਆਰੰਟੀਨ ਸੀ ਅਤੇ 1 ਦਸੰਬਰ ਨੂੰ ਦੁਬਾਰਾ ਟੈਸਟ ਕਰਨ ‘ਤੇ ਉਸ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ। ਪ੍ਰੋਟੋਕੋਲ ਦੇ ਅਨੁਸਾਰ ਉਸ ਨੂੰ ਕੁਆਰੰਟੀਨ ਰੱਖਿਆ ਗਿਆ ਸੀ।