March 2, 2026, 7:42 am
----------- Advertisement -----------
HomeNewsLatest NewsChicken Shop 'ਚ ਨੌਜਵਾਨਾਂ ਦੀ ਗੁੰਡਾਗਰਦੀ, ਘੱਟ Discount ਦੇਣ 'ਤੇ ਦੁਕਾਨ ਮਲਿਕ...

Chicken Shop ‘ਚ ਨੌਜਵਾਨਾਂ ਦੀ ਗੁੰਡਾਗਰਦੀ, ਘੱਟ Discount ਦੇਣ ‘ਤੇ ਦੁਕਾਨ ਮਲਿਕ ਨੂੰ ਬੁਰੀ ਤਰ੍ਹਾਂ ਕੁੱਟਿਆ

Published on

----------- Advertisement -----------

ਲੁਧਿਆਣਾ, (ਸੌਰਵ ਅਰੋੜਾ): ਦੇ ਸਮਰਾਲਾ ਚੌਂਕ ਨੇੜੇ ਇੱਕ ਮੁਰਗੇ ਦੀ ਦੁਕਾਨ ਦੇ ਦੁਕਾਨਦਾਰ ਦੀ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ। ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕਿਸੇ ਦੀ ਨਾ ਸੁਣੀ। ਹਮਲਾ ਕਰਨ ਵਾਲੇ ਮੁਲਜ਼ਮ ਗਿੱਲ ਰੋਡ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਤੋਂ ਆਨਲਾਈਨ ਚਿਕਨ ਆਰਡਰ ਬੁੱਕ ਕਰਵਾ ਲਿਆ। ਮੁਲਜ਼ਮ ਰੈਗੂਲਰ ਗਾਹਕ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਦੁਕਾਨ ਮਾਲਕ ਨੂੰ ਸੀ । ਮੁਲਜ਼ਮ ਨੇ ਆਨਲਾਈਨ ਚਿਕਨ ਆਰਡਰ ਕੀਤਾ ਅਤੇ ਦੁਕਾਨਦਾਰ ਨੂੰ ਡਿਸਕਾਊਂਟ ਦੇਣ ਲਈ ਕਿਹਾ। ਆਰਡਰ ਦਾ ਬਿੱਲ 660 ਰੁਪਏ ਬਣਿਆ। ਡਿਸਕਾਊਂਟ ਦੇ ਕੇ ਦੁਕਾਨਦਾਰ ਨੇ ਉਸ ਨੂੰ 600 ਰੁਪਏ ਦਾ ਬਿੱਲ ਦੇਣ ਲਈ ਕਿਹਾ।

ਸਿਰਫ 60 ਰੁਪਏ ਦੀ ਛੋਟ ਮਿਲਣ ਕਾਰਨ ਗੁੱਸੇ ‘ਚ ਆਏ ਨੌਜਵਾਨਾਂ ਨੇ ਦੁਕਾਨ ‘ਚ ਦਾਖਲ ਹੋ ਕੇ ਦੁਕਾਨਦਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੁਕਾਨ ‘ਤੇ ਕੰਮ ਕਰਦੇ ਮਜ਼ਦੂਰਾਂ ਨਾਲ ਵੀ ਦੁਰਵਿਵਹਾਰ ਕੀਤਾ ਗਿਆ। ਇਸ ਤੋਂ ਬਾਅਦ ਦੁਕਾਨ ਦਾ ਮੇਜ਼ ਅਤੇ ਹੋਰ ਸਾਮਾਨ ਖਿੱਲਰਿਆ ਪਿਆ ਸੀ। ਹਮਲਾਵਰਾਂ ਦੀ ਗਿਣਤੀ 8 ਤੋਂ 9 ਦੱਸੀ ਜਾ ਰਹੀ ਹੈ।ਮੁਲਜ਼ਮਾਂ ਨੇ ਪਹਿਲਾਂ ਦੁਕਾਨ ਦੀ ਭੰਨਤੋੜ ਕੀਤੀ, ਫਿਰ ਕੁਝ ਸਮੇਂ ਬਾਅਦ ਦੁਕਾਨ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੇ ਲੋਕਾਂ ਦੇ ਵਾਹਨਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਮੋਤੀ ਨਗਰ ਥਾਣੇ ਦੇ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲੰਧਰ ਗੋਲੀ ਕਾਂਡ ਵਿਚ ਮਾਨ ਸਰਕਾਰ ਦਾ ਵੱਡਾ ਐਕਸ਼ਨ; ਏਸੀਪੀ ਤੇ ਐਸਐਚਓ ਮੁਅੱਤਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਗੋਲੀ ਕਾਂਡ ਵਿਚ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ...

 ਭਾਰਤ ਨੇ ਰੱਦ ਕੀਤੀਆਂ ਸੈਂਕੜੇ ਉਡਾਣਾਂ, ਫਸੇ ਭਾਰਤੀਆਂ ਲਈ ਅਡਵਾਈਜ਼ਰੀ ਜਾਰੀ , ਐਮਰਜੈਂਸੀ ਨੰਬਰ ਜਾਰੀ

ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਅਤੇ ਖਾੜੀ ਖੇਤਰ ਵਿਚ ਹਵਾਈ ਖੇਤਰ ਦੇ...

ਅਨਮੋਲ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਪੰਜਾਬ ਲਿਆਉਣ ਦੀ ਤਿਆਰੀ, ਦਿੱਤੀ ਅਰਜ਼ੀ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਨਵੀਂ ਕਾਨੂੰਨੀ ਪਹਿਲ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ...

ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਕਲੀਨ ਚਿੱਟ, ਇਮਾਨਦਾਰ ਰਾਜਨੀਤੀ ਦੀ ਜਿੱਤ: ਹਰਦੀਪ ਸਿੰਘ ਮੁੰਡੀਆਂ

*ਚੰਡੀਗੜ੍ਹ, 27 ਫਰਵਰੀ 2026*:ਦਿੱਲੀ ਦੀ ਅਦਾਲਤ ਵੱਲੋਂ ਕਥਿਤ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ...

ਸਰਕਾਰ ਨੇ ਕਾਰਗਿਲ ਕੰਪਨੀ ਦਾ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ 300 ਕਰੋੜ ਰੁਪਏ ਦਾ ਪਸ਼ੂ ਚਾਰਾ ਪਲਾਂਟ ਕੀਤਾ ਸ਼ੁਰੂ*

*ਚੰਡੀਗੜ੍ਹ, 28 ਫਰਵਰੀ 2026*:ਪੰਜਾਬ ਦੀ ਡੇਅਰੀ ਅਤੇ ਖੇਤੀਬਾੜੀ ਅਰਥਚਾਰੇ ਲਈ ਵੱਡੀ ਪੁਲਾਂਘ ਪੁੱਟਦਿਆਂ ਭਗਵੰਤ...

ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰੋਂ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਹੈਰੋਇਨ-ਹਥਿਆਰਾਂ ਸਣੇ 10 ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 28 ਫਰਵਰੀ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ...

ਕਾਂਗਰਸ ਹਾਈ ਕਮਾਂਡ ਆਪਣਾ ਪ੍ਰਭਾਵ ਗਵਾ ਚੁੱਕੀ ਹੈ- ਸੁਨੀਲ ਜਾਖੜ

ਚੰਡੀਗੜ੍ਹ 28 ਫਰਵਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ...