October 21, 2026, 1:42 pm
----------- Advertisement -----------
HomeNewsBreaking Newsਜਦੋਂ ਭਾਜਪਾ ਕੇਜਰੀਵਾਲ ਦੇ ਸ਼ਾਸਨ ਅਤੇ ਇਮਾਨਦਾਰੀ ਦਾ ਮੁਕਾਬਲਾ ਨਾ ਕਰ ਸਕੀ,...

ਜਦੋਂ ਭਾਜਪਾ ਕੇਜਰੀਵਾਲ ਦੇ ਸ਼ਾਸਨ ਅਤੇ ਇਮਾਨਦਾਰੀ ਦਾ ਮੁਕਾਬਲਾ ਨਾ ਕਰ ਸਕੀ, ਤਾਂ ਉਨ੍ਹਾਂ ਨੇ ਇਨ੍ਹਾਂ ਝੂਠੇ ਕੇਸਾਂ ਲਈ ਏਜੰਸੀਆਂ ਦੀ ਦੁਰਵਰਤੋਂ ਕੀਤੀ: ਪੰਨੂ

Published on

----------- Advertisement -----------

*ਚੰਡੀਗੜ੍ਹ/ਪਟਿਆਲਾ, 27 ਫਰਵਰੀ , 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਦਿੱਲੀ ਦੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰਨਾਂ ਨੂੰ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਡਿਸਚਾਰਜ (ਬਰੀ) ਕਰਨ ਦੇ ਇਤਿਹਾਸਕ ਫੈਸਲੇ ਨੇ ਉਸ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਹੈ, ਜੋ ਕਿ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਪੰਨੂ ਨੇ ਕਿਹਾ ਕਿ ਅਦਾਲਤ ਨੇ ਖੁਦ ਇਸ ਕੇਸ ਨੂੰ ਅੱਗੇ ਚਲਾਉਣ ਦੇ ਅਯੋਗ ਪਾਇਆ ਹੈ। ਉਨ੍ਹਾਂ ਕਿਹਾ ਕਿ ਕੋਈ ਰਿਕਵਰੀ ਨਹੀਂ ਹੋਈ, ਕੋਈ ਨਕਦੀ ਨਹੀਂ ਮਿਲੀ, ਕੋਈ ਦਸਤਾਵੇਜ਼ ਨਹੀਂ ਮਿਲਿਆ, ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜੋ ਮੁਕੱਦਮੇ ਨੂੰ ਟਿਕਾ ਸਕੇ। ਅਦਾਲਤ ਨੇ ਆਪਣੇ ਵਿਸਤ੍ਰਿਤ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਬਿਨਾਂ ਕਿਸੇ ਅਧਾਰ ਦੇ ਕੇਸ ਜਾਰੀ ਨਹੀਂ ਰਹਿ ਸਕਦਾ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਂਹ ਸਿੱਖਿਆ ਅਤੇ ਸਿਹਤ ਸੰਭਾਲ ਦੇ ਥੰਮ੍ਹਾਂ ‘ਤੇ ਰੱਖੀ ਗਈ ਸੀ ਅਤੇ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਸਕੂਲਾਂ ਦੇ ਸੁਧਾਰਾਂ ਵਰਗੀਆਂ ਤਬਦੀਲੀ ਲਿਆਉਣ ਵਾਲੀਆਂ ਪਹਿਲਕਦਮੀਆਂ ਨੇ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੀ ਸੁਧਾਰ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਨਵੇਂ ਕਲੀਨਿਕ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਇਤਿਹਾਸਕ ਅਕਾਦਮਿਕ ਪ੍ਰਾਪਤੀਆਂ ਜ਼ਮੀਨੀ ਪੱਧਰ ‘ਤੇ ਅਸਲ ਤਬਦੀਲੀ ਨੂੰ ਦਰਸਾਉਂਦੀਆਂ ਹਨ।

ਪੰਨੂ ਨੇ ਦੋਸ਼ ਲਾਇਆ ਕਿ ‘ਆਪ’ ਦੇ ਸ਼ਾਸਨ ਅਤੇ ਇਮਾਨਦਾਰੀ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਸਿਆਸੀ ਵਿਰੋਧੀਆਂ ਨੇ ਕਥਿਤ 100 ਕਰੋੜ ਰੁਪਏ ਦੇ ਘੁਟਾਲੇ ਦਾ ਬਿਰਤਾਂਤ ਘੜਿਆ ਸੀ। ਉਨ੍ਹਾਂ ਸਵਾਲ ਕੀਤਾ ਕਿ 100 ਕਰੋੜ ਰੁਪਏ ਕਿੱਥੇ ਹਨ? ਕਿਹੜਾ ਘੁਟਾਲਾ? ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ, ਸਿਸੋਦੀਆ ਅਤੇ ਹੋਰਾਂ ਵੱਲੋਂ ਜੇਲ੍ਹ ਵਿੱਚ ਬਿਤਾਏ ਮਹੀਨੇ ਕਦੇ ਵਾਪਸ ਨਹੀਂ ਕੀਤੇ ਜਾ ਸਕਦੇ।

ਉਨ੍ਹਾਂ ਨਿਆਂਪਾਲਿਕਾ ਦਾ ਧੰਨਵਾਦ ਕੀਤਾ ਅਤੇ ਡਾ. ਬੀਆਰ ਅੰਬੇਡਕਰ ਨੂੰ ਅਜਿਹਾ ਸੰਵਿਧਾਨ ਬਣਾਉਣ ਲਈ ਸ਼ਰਧਾਂਜਲੀ ਭੇਟ ਕੀਤੀ ਜੋ ਇਨਸਾਫ਼ ਦੀ ਰਾਖੀ ਕਰਦਾ ਹੈ। ਇਸ ਫੈਸਲੇ ਨੂੰ ਇਮਾਨਦਾਰ ਰਾਜਨੀਤੀ ਦੀ ਜਿੱਤ ਕਰਾਰ ਦਿੰਦਿਆਂ ਪੰਨੂ ਨੇ ਕਿਹਾ ਕਿ ਇਸ ਨਾਲ ਅਦਾਲਤਾਂ ਵਿੱਚ ਵਿਸ਼ਵਾਸ ਮਜ਼ਬੂਤ ​​ਹੋਇਆ ਹੈ ਅਤੇ ਦੇਸ਼ ਭਰ ਵਿੱਚ ‘ਆਪ’ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਸਾਨੂੰ ਕੱਲ੍ਹ ਵੀ ਆਪਣੇ ਆਗੂਆਂ ‘ਤੇ ਮਾਣ ਸੀ, ਅੱਜ ਵੀ ਮਾਣ ਹੈ ਅਤੇ ਹਮੇਸ਼ਾ ਮਾਣ ਰਹੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

Tiger Shroff Firing: ਜਾਂਚ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ; ਹਥਿਆਰ ਦੇਣ ਵਾਲੇ ਦੀ ਭਾਲ ਜਾਰੀ

ਮੁੰਬਈ ਵਿਖੇ ਐਤਵਾਰ ਸ਼ਾਮ ਨੂੰ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ...

ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੰਕਟ ’ਚ: ਜ਼ਮੀਨ ਅੱਠ ਸੌ ਏਕੜ, ਲੀਜ਼ ਮਨੀ ਇੱਕ ਰੁਪਿਆ !

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੀ.ਬੀ.ਆਈ. (CBI) ਦੇ ਸ਼ਿਕੰਜੇ ’ਚ ਆਏ ਰਾਮਪੁਰਾ ਫੂਲ ਦੇ ਕਾਂਸਲ...

ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, 7,500 ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ

ਪੰਜਾਬ ’ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਰੋਡਵੇਜ਼, ਪਨਬੱਸ ਤੇ PRTC...

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਵੱਡੀ ਅਪਡੇਟ! ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਦੀ ਟੀਮ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ ਲਈ CBI ਦੀ ਟੀਮ ਮੰਗਲਵਾਰ...

ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਭਾਣਾ, 2 ਦੀ ਮੌਤ

ਮੋਗਾ ਜ਼ਿਲ੍ਹੇ ਵਿਚ ਕੋਟ ਈਸੇ ਖਾਂ ਦੇ ਨੇੜੇ ਪਿੰਡ ਗਗੜਾ ਕੋਲ ਦਰਦਨਾਕ ਸਾਹਦਸਾ ਵਾਪਰ...

ਨਸ਼ਿਆਂ ਵਿਰੁੱਧ ਸਖ਼ਤ ਕਾਨੂੰਨ ਲਈ ਕੇਂਦਰ ਨੂੰ 3 ਪੱਤਰ ਲਿਖੇ, ਪਰ ਕੋਈ ਕਾਰਵਾਈ ਨਹੀਂ: ਹਰਪਾਲ ਚੀਮਾ

ਚੰਡੀਗੜ੍ਹ 20 ਅਕਤੂਬਰ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਰਤੀ ਜਨਤਾ...

ਵੱਡੇ ਭਰਾ ਦੇ ਹੱਕ ‘ਚ ਬੋਲੇ ਮੀਕਾ ਸਿੰਘ, ਦੱਸਿਆ ਦਲੇਰ ਮਹਿੰਦੀ ਦੀ ਵਾਇਰਲ ਵੀਡੀਓ ਦਾ ਸੱਚ?

ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਛੋਟੇ ਭਰਾ ਗਾਇਕ ਮੀਕਾ ਸਿੰਘ ਨੇ ਉਤਰਾਖੰਡ ਵਿੱਚ ਆਪਣੇ...

ਨੌਜਵਾਨ ਨੇ ਮਾਂ-ਧੀ ’ਤੇ ਕੀਤਾ ਚਾਕੂ ਨਾਲ ਹਮਲਾ, ਖ਼ੁਦ ਦੀ ਵੀ ਮੌਤ

ਜਲੰਧਰ ਦੇ ਆਨੰਦ ਨਗਰ ਇਲਾਕੇ ਵਿਚ ਇਕ ਨੌਜਵਾਨ ਵਲੋਂ ਲੜਕੀ ਦੇ ਘਰ ਵਿਚ ਦਾਖ਼ਲ...

2. ‘ਇੱਕ ਝੋਟੇ ਨੂੰ ਇਨਸਾਫ਼ ਨਹੀਂ ਮਿਲਿਆ, ਦੂਜੇ ਨੂੰ ਕੀ ਮਿਲੇਗਾ?’ ਬਲਕੌਰ ਸਿੰਘ ਦਾ ਵੱਡਾ ਬਿਆਨ

ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਮੋਰਚੇ ਦੇ ਵਿਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ...