ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਸਾਊਥ ਡਵੀਜ਼ਨ ਏਰੀਆ ਵਿਚ ਸੋਮਵਾਰ ਦੁਪਹਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਨਿਕਲ ਰਿਹਾ ਸੀ। ਇਸੇ ਦੌਰਾਨ ਸੜਕ ਕੰਢੇ ਇਕ ਬਾਈਕ ਸਵਾਰ ਸਲਿਪ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਕੇ ਪਿਆ ਸੀ। ਨਜ਼ਰ ਪੈਂਦੇ ਹੀ ਚੰਨੀ ਨੇ ਆਪਣੀ ਕਾਰ ਰੁਕਵਾਈ ਤੇ ਖੁਦ ਨੌਜਵਾਨ ਕੋਲ ਪੈਦਲ ਪਹੁੰਚੇ ਤੇ ਨੌਜਵਾਨ ਦਾ ਹਾਲ-ਚਾਲ ਪੁੱਛਿਆ। ਜਦੋਂ ਨੌਜਵਾਨ ਨੇ ਕਿਹਾ ਕਿ ਉਹ ਠੀਕ-ਠਾਕ ਹੈ ਤਾਂ ਚੰਨੀ ਉਸ ਨਾਲ ਹੱਥ ਮਿਲਾ ਕੇ ਚਲੇ ਗਏ।
ਬੀਤੇ ਦਿਨ ਜਦੋਂ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਮੋਗਾ ਲਈ ਰਵਾਨਾ ਹੋਏ ਤਾਂ ਚੰਡੀਗੜ੍ਹ ’ਚ ਸੜਕ ਹਾਦਸੇ ’ਚ ਜ਼ਖ਼ਮੀ ਪੁਲਸ ਕਰਮਚਾਰੀ ਨੂੰ ਦੇਖ ਨੇ ਉਨ੍ਹਾਂ ਨੇ ਆਪਣਾ ਕਾਫਲਾ ਰੁਕਵਾ ਲਿਆ।












