ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਦੇ ਇਕ ਹੋਰ ਗਰੁੱਪ ਨੂੰ 15 ਜਨਵਰੀ ਨੂੰ ਡਿਪੋਰਟ ਕੀਤਾ ਜਾਵੇਗਾ। ਇੱਕ ਵਾਰ ਫਿਰ 119 ਲੋਕਾਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ। ਮੁੱਖ ਮੰਤਰੀ ਭਗਵੰਤ ਮਾਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਣ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਣਗੇ। ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਇਸ ਦੇਸ਼ ਨਿਕਾਲੇ ਉਤੇ ਹੋਣਗੀਆਂ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਹ ਜਹਾਜ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਨਾ ਪਹੁੰਚੇ ਕਿਉਂਕਿ ਕੇਂਦਰ ਵੱਲੋਂ ਇਹ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ 15 ਅਤੇ 16 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਦੋ ਜਹਾਜ਼ ਉਤਰਨਗੇ। 15 ਜਨਵਰੀ ਨੂੰ ਰਾਤ 10 ਵਜੇ ਅਮਰੀਕਾ ਤੋਂ ਆਉਣ ਵਾਲੀ ਫਲਾਈਟ ਵਿੱਚ 119 ਭਾਰਤੀ ਸਵਾਰ ਹੋਣਗੇ, ਇਸ ਫਲਾਈਟ ਵਿੱਚ ਸਭ ਤੋਂ ਵੱਧ 67 ਲੋਕ ਪੰਜਾਬ ਦੇ ਹੋਣਗੇ। ਦੂਜੇ ਪਾਸੇ ਦੂਸਰੀ ਫਲਾਈਟ ਵਿੱਚ ਹਰਿਆਣਾ ਤੋਂ 33, ਗੁਜਰਾਤ ਤੋਂ 8, ਉੱਤਰ ਪ੍ਰਦੇਸ਼ ਤੋਂ 3, ਗੋਆ ਤੋਂ 2, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਲੋਕ ਹੋਣਗੇ। ਇਸ ਤੋਂ ਇਲਾਵਾ ਇੱਕ ਵਿਅਕਤੀ ਹਿਮਾਚਲ ਅਤੇ ਇੱਕ ਵਿਅਕਤੀ ਜੰਮੂ-ਕਸ਼ਮੀਰ ਤੋਂ ਹੋਵੇਗਾ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਹਿਮਾਚਲ ਪ੍ਰਦੇਸ਼ ਦਾ ਵਿਅਕਤੀ ਪਹਿਲੀ ਫਲਾਈਟ ‘ਚ ਹੋਵੇਗਾ ਜਾਂ ਦੂਜੀ। ਪਹਿਲੇ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਕੋਈ ਵੀ ਹਿਮਾਚਲ ਪ੍ਰਦੇਸ਼ ਦਾ ਨਹੀਂ ਸੀ।