September 9, 2026, 11:15 pm
----------- Advertisement -----------
HomeNewsBreaking Newsਕਾਂਗਰਸ ਭਾਜਪਾ ਦੇ ਕੋਲ ਵਿਕਾਊ, ਮੁੱਖ ਮੰਤਰੀ ਦੇ ਬਸਪਾ 'ਤੇ ਦੋਸ਼ ਕਾਂਗਰਸ...

ਕਾਂਗਰਸ ਭਾਜਪਾ ਦੇ ਕੋਲ ਵਿਕਾਊ, ਮੁੱਖ ਮੰਤਰੀ ਦੇ ਬਸਪਾ ‘ਤੇ ਦੋਸ਼ ਕਾਂਗਰਸ ਦੀਆਂ ਚੀਕਾਂ : ਜਸਵੀਰ ਗੜ੍ਹੀ

Published on

----------- Advertisement -----------
  • ਮੁੱਖਮੰਤਰੀ ਚੰਨੀ ਨੇ ਖੁਦ ਆਪਣਾ ਜ਼ਮੀਰ ਸਿੱਧੂ ਤੇ ਦਿੱਲੀ ਗਿਰਵੀ ਰੱਖਿਆ
  • ਬਸਪਾ ਨੇ ਦਰਜਨ ਦੇ ਲਗਭਗ ਟਿਕਟਾਂ ਮੂਲ ਕੇਡਰ ਨੂੰ ਦਿੱਤੀਆਂ
  • ਬਸਪਾ ਨੇ ਟਿਕਟ ਵੰਡ ਵਿੱਚ ਵੀ 10 ਵੱਡੀਆਂ ਜਾਤਾਂ ਨੂੰ ਨੁਮਾਇੰਦਗੀ ਦਿੱਤੀ

ਚੰਡੀਗੜ੍ਹ/ਜਲੰਧਰ 18ਦਸੰਬਰ 2021 – ਪੰਜਾਬ ਦੇ ਮੁੱਖਮੰਤਰੀ ਸ਼੍ਰੀ ਚਰਨਜੀਤ ਚੰਨੀ ਵਲੋਂ ਬਸਪਾ ਪਾਰਟੀ ਨੂੰ ਅਕਾਲੀ ਦਲ ਦੇ ਕੋਲ ਵਿਕਾਊ ਹੋਣ ਦੇ ਦਿੱਤੇ ਗਏ ਬਿਆਨ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਇਸਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖਮੰਤਰੀ ਵਲੋਂ ਦਿੱਤੇ ਗਏ ਬਿਆਨ ਉਨ੍ਹਾਂ ਦੀ ਬਦਹਵਾਸੀ ਨੂੰ ਦਰਸ਼ਾਉਦੇ ਹਨ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਬਸਪਾ ਦਾ ਹਾਥੀ ਕਾਂਗਰਸ ਦੇ ਪੰਜੇ ਨੂੰ ਕੁਚਲ ਰਿਹਾ ਹੈ। ਉਨ੍ਹਾਂ ਨੇ ਮੁੱਖਮੰਤਰੀ ਚੰਨੀ ਦੇ ਬਿਆਨ ਨੂੰ ਹਾਸੋਹਿਣਾ ਦੱਸਦੇ ਹੋਏ ਕਿਹਾ ਕਿ ਸਾਲ 2016 ਤੋਂ ਲੈਕੇ 2021 ਕਾਂਗਰਸ ਪਾਰਟੀ ਦੇ ਕੁਲ 224 ਸਾਂਸਦ ਅਤੇ ਵਿਧਾਇਕ ਕਾਂਗਰਸ ਪਾਰਟੀ ਨੂੰ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਥੇ ਹੀ ਮੱਧਪ੍ਰਦੇਸ਼ ਦੇ ਕਾਂਗਰਸ ਦੇ ਵੱਡੇ ਨੇਤਾ ਜੋਤੀਰਾਧਿਿਤਆ ਸਿੰਧੀਆ 27 ਵਿਧਾਇਕਾਂ ਨੂੰ ਅਪਣੇ ਨਾਲ ਲੈਕੇ ਸਾਲ 2020 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਅਤੇ ਸੂਬੇ ਵਿੱਚ ਬਣੀ ਕਾਂਗਰਸ ਦੀ ਸਰਕਾਰ ਨੂੰ ਵੀ ਡੇਗ ਦਿੱਤਾ ।

ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਨਵਾਂਸਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਜੋਕਿ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਤੋਂ ਵਿਧਾਇਕ ਹੈ, ਉਹ ਬੀਤੇ ਦਿਨੀ ਕਾਂਗਰਸ ਨੂੰ ਗੁਡਬਾਏ ਕਹਿਕੇ ਭਾਜਪਾ ਵਿੱਚ ਸ਼ਾਮਿਲ ਹੋ ਗਈ। ਪੰਜਾਬ ਦਾ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਪੀਂਘਾਂ ਝੂਟ ਰਿਹਾ ਹੈ। ਭਾਜਪਾ ਦਾ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਅੱਜ ਸੂਬੇ ਦੀ ਕਾਂਗਰਸ ਦਾ ਪ੍ਰਧਾਨ ਹੈ। ਗੜ੍ਹੀ ਨੇ ਕਿਹਾ ਕਿ ਇਹਨਾਂ ਅੰਕੜਿਆ ਤੋਂ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਦੇ ਨੇਤਾ ਹੀ ਭਾਜਪਾ ਦੀ ਬੀ ਟੀਮ ਹੈ ।

ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਜਿਸ਼ ਦੇ ਤਹਿਤ ਬਸਪਾ ਨੂੰ ਤੋੜਨਾ ਚਾਹੁੰਦੀ ਹੈ, ਪਰ ਉਨ੍ਹਾਂ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਜਸਵੀਰ ਸਿੰਘ ਗੜ੍ਹੀ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਦਲੀਤ ਵਰਗ ਦੇ ਹਮਦਰਦ ਹੋਣ ਦਾ ਢੋਂਗ ਕਰਦੇ ਹਨ । ਉਨ੍ਹਾਂਨੇ ਕਿਹਾ ਕਿ ਮੁੱਖਮੰਤਰੀ ਹੁਣ ਤੱਕ ਆਪਣੇ ਜਿਲ੍ਹੇ ਵਿੱਚ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਸਥਾਨ ਤੱਕ ਜਾ ਨਹੀਂ ਸਕੇ। ਮੁੱਖ ਚੰਨੀ ਇੰਨਾ ਮਜਬੂਰ ਮੁੱਖ ਮੰਤਰੀ ਹੈ ਕਿ ਪੰਜਾਬ ਦੇ ਦਲਿਤ ਵਰਗਾਂ ਚੋਂ ਨਿਯੁਕਤ ਕਾਰਜਕਾਰੀ ਪੁਲਿਸ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਕੁਰਸੀ ਤੱਕ ਨਹੀਂ ਬਚਾ ਸਕੇ।

ਗੜ੍ਹੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਬਸਪਾ ਨੇ ਹੁਣ ਤੱਕ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿਚ ਬਸਪਾ ਕੇਡਰ ਦੇ ਖੁਦ ਸੂਬਾ ਪ੍ਰਧਾਨ, ਤਿੰਨ ਸੂਬਾ ਜਨਰਲ ਸਕੱਤਰ (ਨਵਾਂਸਹਿਰ ਤੋਂ ਡਾ ਨਛੱਤਰ ਪਾਲ, ਕਰਤਾਰਪੁਰ ਤੋਂ ਬਲਵਿੰਦਰ ਕੁਮਾਰ, ਮਹਿਲ ਕਲਾਂ ਤੋਂ ਚਮਕੌਰ ਸਿੰਘ), ਇਕ ਸੂਬਾ ਸਕੱਤਰ (ਪਾਇਲ ਤੋਂ ਡਾ ਜਸਪ੍ਰੀਤ ਸਿੰਘ), ਇਕ ਪਾਰਲੀਮੈਂਟ ਜੋਨ ਇੰਚਾਰਜ (ਬੱਸੀ ਪਠਾਣਾਂ ਤੋਂ ਵਕੀਲ ਸ਼ਿਵ ਕਲਿਆਣ), ਇਕ ਬਾਮਸੇਫ ਆਗੂ (ਜਲੰਧਰ ਉਤਰੀ ਤੋਂ ਅਨਿਲ ਕੁਮਾਰ ਮਹੀਨਿਆਂ), ਇਕ ਜਿਲ੍ਹਾ ਪ੍ਰਧਾਨ (ਸ਼ਾਮਚੁਰਾਸੀ ਤੋਂ ਮਹਿੰਦਰ ਸੰਧਰਾ) ਆਦਿ ਅਹੁਦੇਦਾਰ ਸ਼ਾਮਿਲ ਹਨ। ਬਸਪਾ ਦੇ ਮੂਲ ਕੇਡਰ ਨੂੰ ਦਰਜਨ ਦੇ ਲਗਭਗ ਟਿਕਟਾਂ ਦੇਣਾ ਬਸਪਾ ਦੀ ਵੱਡੀ ਪ੍ਰਾਪਤੀ ਹੈ।

ਬਸਪਾ ਦੇ ਮੂਲ ਕੇਡਰ ਤੋਂ ਇਲਾਵਾ ਬਸਪਾ ਨੇ ਸਾਰੇ ਜਾਤੀ ਧਰਮਾਂ ਦਾ ਖਿਆਲ ਰੱਖਕੇ ਭਵਿੱਖ ਦੀ ਸੰਗਠਨ ਢਾਂਚਾ ਬਨਾਉਣ ਦੇ ਸਪੱਸ਼ਟ ਸੰਕੇਤ ਦਿਤੇ ਹਨ, ਜਿਸ ਵਿਚ ਸਾਰੇ ਭਾਈਚਾਰੇ ਸ਼ਾਮਿਲ ਹੋਣਗੇ, ਇਸ ਤਹਿਤ ਟਿਕਟ ਵੰਡ ਵਿਚ ਦਸੂਹਾ ਤੋਂ ਬ੍ਰਾਹਮਣ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ, ਬੱਸੀ ਪਠਾਣਾਂ ਤੋਂ ਵਾਲਮੀਕਿ, ਅੰਮ੍ਰਿਤਸਰ ਸੈਂਟਰਲ ਤੋਂ ਮਜ਼੍ਹਬੀ ਸਿੱਖ, ਕਪੂਰਥਲਾ ਤੋਂ ਜੱਟ, ਉੜਮੁੜ ਤੇ ਜਲੰਧਰ ਉਤਰੀ ਤੋਂ ਲੁਬਾਣਾ ਸਿੱਖ, ਭੌਆ ਤੇ ਦੀਨਾਨਗਰ ਤੋਂ ਮਹਾਸ਼ਾ, ਜਲੰਧਰ ਪਛਮੀ ਤੋਂ ਸਿਆਲਕੋਟੀ, ਬਾਕੀ ਸੀਟਾਂ ਤੋਂ ਆਦਿਧਰਮੀ ਰਵਿਦਾਸੀਆ ਤੇ ਰਾਮਦਾਸੀਆਂ ਭਾਈਚਾਰੇ ਨੂੰ ਟਿਕਟ ਦਿੱਤੀ ਹੈ। ਵੱਖ ਵੱਖ ਭਾਈਚਾਰਿਆਂ ਨੂੰ ਟਿਕਟ ਦੇਕੇ ਨਿਵਾਜਨਾ ਕਾਂਗਰਸ ਦੀ ਤਕਲੀਫ਼ ਹੈ ਜੋਕਿ ਬਸਪਾ ਦੇ ਅਧਾਰ ਨੂੰ ਸਿਰਫ ਜਾਤੀ ਵਿਸੇਸ਼ ਤੱਕ ਰੱਖਣਾ ਚਾਹੁੰਦੀ ਹੈ। ਸ ਗੜ੍ਹੀ ਨੇ ਕਿਹਾ ਕਿ ਬਸਪਾ ਦਾ ਉਦੇਸ਼ ਸਰਵਜਨ ਹਿਤਾਏ ਸਰਵਜਨ ਸੁਖਾਏ ਦੇ ਅਧਾਰ ਤੇ ਸਰਬ ਜਾਤੀ ਸਰਬ ਧਰਮ ਦੇ ਸਾਰੇ ਲੋਕਾਂ ਦੇ ਭਲੇ ਲਈ ਰਾਜਸੱਤਾ ਦੀ ਚਾਬੀ ਤੇ ਕਬਜ਼ਾ ਕਰਨਾ ਹੈ, ਜੋਕਿ ਹੁਣ ਕਾਂਗਰਸ ਦੇ ਰੋਕਿਆ ਬਸਪਾ ਨੂੰ ਨਹੀਂ ਰੋਕਿਆ ਜਾ ਸਕਦਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...