ਓਮਿਕਰੋਨ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਕਈ ਸੂਬਿਆਂ ਵਿੱਚ ਕਰੋਨਾ ਦੇ ਮੱਦੇਨਜ਼ਰ ਪਾਬੰਦੀਆਂ ਲੱਗਣੀਆਂ ਵੀ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨੀ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਇਸ ਵਿਚਾਲੇ ਅੱਜ ਛੱਸੀਸਗੜ੍ਹ ਦੇ ਰਾਏਗੜ੍ਹ ਤੋਂ ਇੱਕ ਹੀ ਸਕੂਲ ਦੇ 13 ਵਿਦਿਆਰਥੀ ਕੋਰੋਨਾ ਪਾਜੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਵਿਚ ਇੱਕ ਹੀ ਸਕੂਲ ਦੇ 13 ਵਿਦਿਆਰਥੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਸਕੂਲ ਦੇ ਹੋਸਟਲ ਵਿਚ ਲਗਭਗ 200 ਵਿਦਿਆਰਥੀ ਹਨ। ਵਿਦਿਆਰਥੀਆਂ ਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੋਰੋਨਾ ਪਾਜੀਟਿਵ ਪਾਏ ਗਏ ਸਾਰੇ ਬੱਚੇ 8ਵੀਂ ਅਤੇ 10ਵੀਂ ਜਮਾਤ ਦੇ ਹਨ। ਬੱਚਿਆਂ ਨੂੰ ਗੈਸਟ ਹਾਊਸ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਜਾਂਚ ਲਈ ਕੈਂਪ ਲਗਾਇਆ ਹੈ। ਸ਼ਨੀਵਾਰ ਨੂੰ 100 ਤੋਂ ਵੱਧ ਨਮੂਨੇ RT-PCR ਲਈ ਭੇਜੇ ਗਏ ਹਨ। ਰਾਤ ਤੱਕ ਰਿਪੋਰਟ ਆਉਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਸਕੂਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।
ਸੀ.ਐਮ.ਐਚ.ਓ ਡਾ.ਐਸ.ਐਨ.ਕੇਸ਼ਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਹਰ ਐਤਵਾਰ ਨੂੰ ਸਕੂਲ ਦੇ ਹੋਸਟਲ ਵਿੱਚ ਮਿਲਣ ਆਉਂਦੇ ਹਨ। 5 ਦਿਨ ਪਹਿਲਾਂ ਕਈ ਮਾਪੇ ਹੋਸਟਲ ਆਏ ਸਨ। ਮਾਪਿਆਂ ਵਿੱਚੋਂ ਇੱਕ ਸੰਕਰਮਿਤ ਪਾਇਆ ਗਿਆ ਹੈ। ਉਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਤਿੰਨੋਂ ਲੜਕੀਆਂ ਨੂੰ ਜ਼ੁਕਾਮ, ਖੰਘ, ਬੁਖਾਰ ਹੋ ਗਿਆ। ਸਾਵਧਾਨੀ ਵਜੋਂ ਸਾਰੇ ਵਿਦਿਆਰਥੀਆਂ ਦਾ ਐਂਟੀਜੇਨ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੀਟਿਵ ਪਾਏ ਗਏ। ਅਜਿਹੇ ‘ਚ ਦੇਰ ਸ਼ਾਮ ਸਿਹਤ ਵਿਭਾਗ ਦੀ ਟੀਮ ਨੇ ਹੋਸਟਲ ‘ਚ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ।











