ਨਵੀਂ ਦਿੱਲੀ, 9 ਜਨਵਰੀ 2022 – ਦਿੱਲੀ ਦੀ ਸੰਸਦ ਭਵਨ ਵਿੱਚ ਜਬਰਦਸਤ ਕੋਰੋਨਾ ਧਮਾਕਾ ਹੋਇਆ ਹੈ ਅਤੇ ਸੰਸਦ ਭਵਨ ਵਿੱਚ 400 ਤੋਂ ਵੱਧ ਕਰਮਚਾਰੀ ਪਾਜ਼ੀਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 6 ਅਤੇ 7 ਜਨਵਰੀ ਨੂੰ ਸੰਸਦ ਵਿੱਚ ਸਟਾਫ਼, ਸੁਰੱਖਿਆ ਕਰਮਚਾਰੀਆਂ ਆਦਿ ਦਾ ਕੋਵਿਡ ਟੈਸਟ ਕੀਤਾ ਗਿਆ ਸੀ, ਜਿਸ ‘ਚ 400 ਤੋਂ ਵੱਧ ਲੋਕਾਂ ਦੇ ਕੋਵਿਡ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਦੇਸ਼ ਭਰ ‘ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1,41,986 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ, ਦੇਸ਼ ਭਰ ਵਿੱਚ ਐਕਟਿਵ ਕੇਸ 4,72,169 ਹੋ ਗਏ ਹਨ।












