ਸੰਸਾਰਿਕ ਪੱਧਰ ਉੱਤੇ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਲੱਖਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਕਈ ਜਾਣਕਾਰੀਆਂ ਸਾਂਝੀ ਕੀਤੀਆਂ ਜਾ ਰਹੀਆ ਹਨ। ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਕਈ ਅਜਿਹੀ ਪੋਸਟ ਦੇਖਣ ਨੂੰ ਮਿਲ ਰਹੀ ਹਨ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਲਸਣ (Garlic) ਨਾਲ ਕੋਰੋਨਾ ਦੇ ਅਸਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਕੀ ਇਹ ਸਹੀ ਅਰਥਾਂ ਵਿਚ ਅਸਰ ਕਰਦਾ ਹੈ।ਰਿਪੋਰਟ ਦੇ ਅਨੁਸਾਰ, ਮੋਹਾਲੀ ਵਿੱਚ ਸੈਂਟਰ ਆਫ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈਸਿੰਗ (ਸੀ.ਏ.ਆਈ.ਬੀ.) ਅਤੇ ਫਰੀਦਾਬਾਦ ਦੇ ਖੇਤਰੀ ਕੇਂਦਰ ਬਾਇਓਟੈਕਨਾਲੋਜੀ (ਆਰ.ਸੀ.ਬੀ.) ਦੇ ਵਿਗਿਆਨੀ ACE2 ਪ੍ਰੋਟੀਨ ਦੇ ਸੰਭਾਵੀ ਇਨਿਹਿਬਟਰ ਵਜੋਂ ਲੱਸਣ ਦੇ ਤੇਲ ਦੀ ਵਰਤੋਂ ਕਰਨ ਲਈ ਖੋਜ ਕਰ ਰਹੇ ਹਨ।

ਰਿਪੋਰਟ ਮੁਤਾਬਕ ACE2 ਰੀਸੈਪਟਰ ਮਨੁੱਖੀ ਕੋਸ਼ਿਕਾਵਾਂ ਅਤੇ ਵਾਇਰਸ ਦੇ ਅੰਦਰ ਮੌਜੂਦ ਅਮੀਨੋ ਐਸਿਡ ਵਿੱਚ ਕੋਰੋਨਾ ਵਾਇਰਸ ਦੇ ਐਂਟਰੀ ਗੇਟ ਦਾ ਕੰਮ ਕਰਦਾ ਹੈ। ਸਰਕੂਲੇਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਕੋਵਿਡ -19 ਵਾਇਰਸ ਸੰਚਾਰ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਦਾ ਐਸ ਪ੍ਰੋਟੀਨ, ACE2 ਰੀਸੈਪਟਰ ‘ਤੇ ਹਮਲਾ ਕਰਦਾ ਹੈ, ਜਿਸ ਨਾਲ ਸੈੱਲ ਦੇ ਮਾਈਟੋਕੌਂਡਰੀਆ ਨੂੰ ਨੁਕਸਾਨ ਪਹੁੰਚਦਾ ਹੈ, ਜੋ ਊਰਜਾ ਪੈਦਾ ਕਰਦਾ ਹੈ।

ਖਬਰਾਂ ਮੁਤਾਬਕ ਸੈਂਟਰ ਆਫ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈਸਿੰਗ, ਮੋਹਾਲੀ ਦੀ ਵਿਗਿਆਨੀ ਸੁਚੇਤਾ ਖੁੱਬਰ ਨੇ ਦੱਸਿਆ ਕਿ ਲੱਸਣ ਵਿੱਚ ਮੌਜੂਦ ਆਰਗਨੋਸਲਫਰ ਅਤੇ ਫਲੇਵੋਨੋਇਡ ਮਿਸ਼ਰਣ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਉਨ੍ਹਾਂ ਕਿਹਾ, ਰੋਜ਼ਾਨਾ ਖੁਰਾਕ ਵਿੱਚ ਲੱਸਣ ਅਤੇ ਇਸ ਦੇ ਉਤਪਾਦਾਂ ਦਾ ਸੇਵਨ ਬਿਮਾਰੀ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਮੁੱਖ ਦਵਾਈਆਂ ਦੇ ਮਾੜੇ ਪ੍ਰਭਾਵਾਂ ਅਤੇ ਜ਼ਹਿਰੀਲੇ ਪ੍ਰਭਾਵਾਂ ਨੂੰ ਘਟਾ ਸਕਦਾ ਹੈ।ਲੱਸਣ ਨੂੰ ਕੁਦਰਤੀ ਖੂਨ ਪਤਲਾ ਕਰਨ ਵਾਲਾ ਮੰਨਿਆ ਜਾਂਦਾ ਹੈ, ਇਸ ਲਈ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰ ਰਹੇ ਹੋ ਤਾਂ ਵਾਰਫਰੀਨ, ਐਸਪਰੀਨ ਵਰਗੀਆਂ ਦਵਾਈਆਂ ਨੂੰ ਇਕੱਠੇ ਨਾ ਲਓ। ਕਿਉਂਕਿ, ਇਸ ਨਾਲ ਤੁਹਾਡਾ ਖੂਨ ਪਤਲਾ ਹੋ ਸਕਦਾ ਹੈ ਅਤੇ ਇਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।