ਵਿਸ਼ਵ ਕੱਪ ਦੇ 31ਵੇਂ ਮੈਚ ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਨੂੰ 205 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 45.1 ਓਵਰਾਂ ‘ਚ 204 ਦੌੜਾਂ ‘ਤੇ ਆਲ ਆਊਟ ਹੋ ਗਈ। ਮਹਿਮੂਦੁੱਲਾ ਰਿਆਦ ਨੇ 70 ਗੇਂਦਾਂ ‘ਤੇ 56 ਦੌੜਾਂ ਬਣਾਈਆਂ।
ਲਿਟਨ ਦਾਸ ਨੇ 64 ਗੇਂਦਾਂ ‘ਤੇ 45 ਦੌੜਾਂ ਅਤੇ ਕਪਤਾਨ ਸ਼ਾਕਿਬ ਅਲ ਹਸਨ ਨੇ 64 ਗੇਂਦਾਂ ‘ਤੇ 43 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫਰੀਦੀ ਅਤੇ ਵਸੀਮ ਜੂਨੀਅਰ ਨੇ 3-3 ਵਿਕਟਾਂ ਲਈਆਂ। ਹਰਿਸ ਰਾਊਫ ਨੇ 2 ਵਿਕਟਾਂ ਹਾਸਲ ਕੀਤੀਆਂ। ਇਫਤਿਖਾਰ ਅਹਿਮਦ ਅਤੇ ਉਸਾਮਾ ਮੀਰ ਨੂੰ ਇਕ-ਇਕ ਵਿਕਟ ਮਿਲੀ।