ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ ਯਾਨੀ ਕਿ ਵੀਰਵਾਰ ਨੂੰ ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਬੋਰਡ ਵਲੋਂ ਲਈ ਗਈ 8ਵੀਂ ਸ਼੍ਰੇਣੀ ਦੀ ਟਰਮ 1 ਤੇ ਟਰਮ 2 ਪ੍ਰੀਖਿਆ 2022 (ਸਮੇਤ ਓਪਨ ਸਕੂਲ) ਦਾ ਨਤੀਜਾ ਅੱਜ ਬੋਰਡ ਚੇਅਰਮੈਨ ਪ੍ਰੋ.ਯੋਗਰਾਜ ਵਲੋਂ ਐਲਾਨਿਆ ਗਿਆ। ਇਸ ਸਾਲ 8ਵੀਂ ਸ਼੍ਰੇਣੀ ‘ਚੋਂ 98.25 ਫ਼ੀਸਦੀ ਪ੍ਰੀਖਿਆਰਥੀ ਪਾਸ ਹੋਏ ਹਨ। ਇਸ ਪ੍ਰੀਖਿਆ ਵਿੱਚ ਪਾਸ ਹੋਏ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਨਤੀਜਾ ਦੇਖ ਸਕਦੇ ਹਨ।
ਦੱਸ ਦੇਈਏ ਕਿ ਪੰਜਾਬ ਬੋਰਡ 2022 ਦੀ 8ਵੀਂ ਦੀ ਪ੍ਰੀਖਿਆ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਬੈਠੇ ਸਨ। ਇਹ ਪ੍ਰੀਖਿਆ 7 ਅਪ੍ਰੈਲ ਤੋਂ 28 ਅਪ੍ਰੈਲ ਤੱਕ ਆਯੋਜਿਤ ਕੀਤੀ ਗਈ ਸੀ। 8ਵੀਂ ਜਮਾਤ ਦੀ ਪ੍ਰੀਖਿਆ ਕੁਝ ਪੇਪਰਾਂ ਲਈ ਸਵੇਰੇ 10 ਤੋਂ 12.15 ਵਜੇ ਤੱਕ, ਜਦਕਿ ਬਾਕੀ ਪੇਪਰਾਂ ਲਈ ਸਵੇਰੇ 10 ਤੋਂ 11.15, ਸਵੇਰੇ 10 ਤੋਂ 1.15 ਵਜੇ ਅਤੇ 10 ਤੋਂ 12.45 ਵਜੇ ਤੱਕ ਪ੍ਰੀਖਿਆ ਲਈ ਗਈ ਸੀ।
----------- Advertisement -----------
PSEB ਨੇ 8ਵੀਂ ਜਮਾਤ ਦੇ ਨਤੀਜੇ ਐਲਾਨੇ, 98.25 ਫ਼ੀਸਦੀ ਪ੍ਰੀਖਿਆਰਥੀ ਹੋਏ ਪਾਸ
Published on
----------- Advertisement -----------
----------- Advertisement -----------












