ਪੰਜਾਬ – ਹਰਿਆਣਾ ਵਿੱਚ ਕੜਾਕੇ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। 24 ਘੰਟਿਆਂ ‘ਚ ਸੀਜ਼ਨ ‘ਚ ਪਹਿਲੀ ਵਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਪੂਰੇ ਸੂਬੇ ਵਿੱਚ ਹੀਟ ਵੇਵ (ਲੂ) ਦਾ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ।
ਦੱਸ ਦਈਏ ਕਿ ਕੜਾਕੇ ਦੀ ਗਰਮੀ ਦੇ ਕਾਰਨ ਹਰਿਆਣਾ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮੇਂ ਵਿੱਚ ਇਹ ਤਬਦੀਲੀ ਕੱਲ੍ਹ ਯਾਨੀ ਕਿ 18 ਮਈ ਤੋਂ 31 ਮਈ ਤੱਕ ਲਾਗੂ ਰਹੇਗੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਸਿੰਗਲ ਸ਼ਿਫਟ ਸਕੂਲ ਇੱਕ ਘੰਟਾ ਪਹਿਲਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ। ਪਹਿਲਾਂ ਇਸ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਸੀ।
ਡਬਲ ਸ਼ਿਫਟਾਂ ਵਾਲਿਆਂ ਲਈ, ਪਹਿਲੀ ਸ਼ਿਫਟ ਸਵੇਰੇ 7 ਤੋਂ 11.30 ਵਜੇ ਤੱਕ ਅਤੇ ਦੂਜੀ ਸ਼ਿਫਟ 11.45 ਤੋਂ ਸ਼ਾਮ 4.15 ਵਜੇ ਤੱਕ ਰਹੇਗੀ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
----------- Advertisement -----------
ਵਿਦਿਆਰਥੀਆਂ ਲਈ ਅਹਿਮ ਖ਼ਬਰ; ਵਧਦੀ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
Published on
----------- Advertisement -----------
----------- Advertisement -----------











