ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਆਈਆਈਟੀ ਬੰਬੇ ਵੱਲੋਂ ਅੱਜ ਜੇਈਈ ਐਡਵਾਂਸਡ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਪਾਰਥ ਭਾਰਦਵਾਜ ਨੇ ਜੇਈਈ ਐਡਵਾਂਸਡ 2022 ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ jeeadv.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ।
ਦੱਸ ਦਈਏ ਕਿ ਜੇਈਈ ਐਡਵਾਂਸਡ 2022 ਦੀ ਪ੍ਰੀਖਿਆ 28 ਅਗਸਤ, 2022 ਨੂੰ ਆਯੋਜਿਤ ਕੀਤੀ ਗਈ ਸੀ। ਇਹ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ ‘ਤੇ ਨਿਰਧਾਰਤ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ। ਪੇਪਰ-1 ਸਵੇਰੇ 09 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਵਾਇਆ ਗਿਆ। ਇਸ ਦੇ ਨਾਲ ਹੀ ਦੁਪਹਿਰ 02.30 ਤੋਂ 05.30 ਵਜੇ ਤੱਕ ਪੇਪਰ-2 ਦਾ ਆਯੋਜਨ ਕੀਤਾ ਗਿਆ। ਦੱਸ ਦੇਈਏ ਕਿ ਜੇਈਈ ਮੇਨ ਪ੍ਰੀਖਿਆ ਵਿੱਚ 2.5 ਲੱਖ ਰੈਂਕ ਤੱਕ ਦੇ ਵਿਦਿਆਰਥੀਆਂ ਨੂੰ ਜੇਈਈ ਐਡਵਾਂਸ ਵਿੱਚ ਬੈਠਣ ਦਾ ਮੌਕਾ ਮਿਲਦਾ ਹੈ।
ਜ਼ਿਕਰਯੋਗ ਹੈ ਕਿ JEE ਐਡਵਾਂਸਡ ਪ੍ਰੀਖਿਆ ਉਹਨਾਂ ਉਮੀਦਵਾਰਾਂ ਲਈ ਆਯੋਜਿਤ ਕੀਤੀ ਜਾਂਦੀ ਹੈ ਜੋ ਦੇਸ਼ ਵਿੱਚ 23 ਭਾਰਤੀ ਤਕਨਾਲੋਜੀ ਸੰਸਥਾਨਾਂ ਵਿੱਚ ਉਪਲਬਧ BE ਭਾਵ ਬੈਚਲਰ ਆਫ਼ ਇੰਜੀਨੀਅਰਿੰਗ, B.Tech ਯਾਨੀ ਬੈਚਲਰ ਆਫ਼ ਟੈਕਨਾਲੋਜੀ ਅਤੇ ਹੋਰ ਤਕਨੀਕੀ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀ ਦੇਣਾ ਚਾਹੁੰਦੇ ਹਨ।
----------- Advertisement -----------
JEE Advanced Result 2022: ਜੇਈਈ ਐਡਵਾਂਸਡ ਦਾ ਨਤੀਜਾ ਜਾਰੀ, ਪਾਰਥ ਭਾਰਦਵਾਜ ਨੇ ਪ੍ਰੀਖਿਆ ‘ਚ ਕੀਤਾ ਟਾਪ
Published on
----------- Advertisement -----------
----------- Advertisement -----------












