August 31, 2026, 9:10 pm
----------- Advertisement -----------
HomeNewsBreaking Newsਅੰਕਿਤ ਬਲਿਆਨ ਕਤਲਕਾਂਡ ‘ਚ ਵੱਡੀ ਕਾਰਵਾਈ, ਪੁਲਿਸ ਮੁਕਾਬਲੇ ‘ਚ 2 ਸ਼ੂਟਰ ਢੇਰ

ਅੰਕਿਤ ਬਲਿਆਨ ਕਤਲਕਾਂਡ ‘ਚ ਵੱਡੀ ਕਾਰਵਾਈ, ਪੁਲਿਸ ਮੁਕਾਬਲੇ ‘ਚ 2 ਸ਼ੂਟਰ ਢੇਰ

Published on

----------- Advertisement -----------

ਹਰਿਆਣਵੀ ਗਾਇਕ ਅੰਕਿਤ ਬਲਿਆਨ ਦੇ ਕਤਲ ਮਾਮਲੇ ਵਿੱਚ ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸ਼ਾਮਲੀ ਵਿੱਚ ਤੜਕੇ ਹੋਏ ਪੁਲਿਸ ਮੁਕਾਬਲੇ ਦੌਰਾਨ ਕਤਲਕਾਂਡ ਨਾਲ ਜੁੜੇ ਦੱਸੇ ਜਾ ਰਹੇ ਦੋ ਸ਼ੂਟਰ ਮਾਰੇ ਗਏ।

ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਸੋਨੀਪਤ ਵਾਸੀ ਸੁਮਿਤ ਅਤੇ ਮੋਹਿਤ ਵਜੋਂ ਹੋਈ ਹੈ। ਦੋਵਾਂ ‘ਤੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ ਅਤੇ ਉਨ੍ਹਾਂ ਦੇ ਗੋਗੀ ਗੈਂਗ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ।

ਸ਼ਾਮਲੀ ਪੁਲਿਸ ਅਨੁਸਾਰ, ਅੱਜ ਸਵੇਰੇ ਕਰੀਬ 4 ਵਜੇ ਪੁਲਿਸ ਟੀਮਾਂ ਨੂੰ ਬਾਈਕ ‘ਤੇ ਦੋ ਸ਼ੱਕੀ ਵਿਅਕਤੀਆਂ ਦੇ ਆਉਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਕਥਿਤ ਤੌਰ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।

ਪੁਲਿਸ ਦੇ ਦਾਅਵੇ ਮੁਤਾਬਕ ਮੁਕਾਬਲੇ ਦੌਰਾਨ ਦੋਵਾਂ ਸ਼ੂਟਰਾਂ ਨੂੰ ਗੋਲੀਆਂ ਲੱਗੀਆਂ। ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।

ਜਾਂਚ ਮੁਤਾਬਕ ਕਰੀਬ ਪੰਜ ਦਿਨ ਪਹਿਲਾਂ ਅੰਕਿਤ ਬਲਿਆਨ ਦਾ ਜਿੰਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਵਿੱਚ ਸੁਮਿਤ ਅਤੇ ਮੋਹਿਤ ਸਮੇਤ ਚਾਰ ਸ਼ੂਟਰ ਸ਼ਾਮਲ ਸਨ। ਬਾਕੀ ਦੋ ਮੁਲਜ਼ਮ ਸਤਿਅਮ ਅਤੇ ਆਰੀਅਨ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਫਿਲਹਾਲ ਪੁਲਿਸ ਨੇ ਮੁਕਾਬਲੇ ਵਾਲੀ ਥਾਂ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਸਰਗਰਮ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ABVP ਦੀ ਜਿੱਤ ‘ਤੇ AAP/ASAP ਨੇ ਚੁੱਕੇ ਸਵਾਲ, ਹਾਈ ਕੋਰਟ ਜਾਣ ਦੀ ਤਿਆਰੀ

ਚੰਡੀਗੜ੍ਹ, 31 ਅਗਸਤ:ਪੰਜਾਬ ਯੂਨੀਵਰਸਿਟੀ ਵਿੱਚ ਹੋਈਆਂ ਵਿਦਿਆਰਥੀ ਕੌਂਸਲ ਚੋਣਾਂ ਤੋਂ ਬਾਅਦ ਜਿੱਥੇ ABVP ਉਮੀਦਵਾਰ...

  ਮੂਡ ਸਵਿੰਗ ਸਮਝ ਕੇ ਨਾ ਕਰੋ ਨਜ਼ਰਅੰਦਾਜ਼, ਬੱਚੇ ‘ਚ ਨਸ਼ੇ ਦੀ ਲਤ ਦੇ ਹੋ ਸਕਦੇ ਨੇ ਸੰਕੇਤ

ਚੰਡੀਗੜ੍ਹ; 31 ਅਗਸਤ 2026:ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਹੁਣ ਨਸ਼ਿਆਂ...

ਦਿੱਲੀ ਦੀ ਅਦਾਲਤ ਦਾ ਵੱਡਾ ਫੈਸਲਾ: ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸੁਣਾਈ 8 ਸਾਲ ਦੀ ਸਜ਼ਾ

ਮਹਾਠੱਗੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਇੱਕ ਗੰਭੀਰ...

ਨੇਪਾਲ ਚ ਹੜ੍ਹ ਦੇ ਪਾਣੀ ‘ਚ ਰੁੜ੍ਹਿਆ ਬੈਂਕ ਦਾ ਲਾਕਰ, ਲੋਕਾਂ ਨੇ ਲੁੱਟੇ 92 ਲੱਖ 68 ਹਜ਼ਾਰ 505 ਨੇਪਾਲੀ ਰੁਪਏ

ਨੇਪਾਲ ਤਿੱਬਤ ‘ਚ ਆਏ ਹੜ੍ਹ ਵਿਚ ਮਰਨ ਵਾਲਿਆਂ ਦਾ ਅੰਕੜਾ 682 ਹੋ ਗਿਆ ਹੈ।...

2027 ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਖਿੱਚੀ ਤਿਆਰੀ, 32 ਹਲਕਿਆਂ ਲਈ ਕੋ-ਆਰਡੀਨੇਟਰ ਨਿਯੁਕਤ

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼...

ਫਗਵਾੜਾ ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਲੈ ਕੇ ਫ਼ਰਾਰ ਹੋਇਆ ਚੋਰ, ਜਾਂਦੇ ਸਮੇਂ ਹੋਰ ਵਾਹਨਾਂ ਨੂੰ ਮਾਰੀ ਟੱਕਰ

ਫਗਵਾੜਾ ਬੱਸ ਸਟੈਂਡ ਤੋਂ ਤੜਕੇ ਇੱਕ ਚੋਰ ਪ੍ਰਾਈਵੇਟ ਬੱਸ ਭਜਾ ਕੇ ਲੈ ਗਿਆ। ਚੋਰੀ...

ਪੁਲੀਸ ਕਾਂਸਟੇਬਲ ਗੁਰਪ੍ਰੀਤ ਸਿੰਘ ਬਣਿਆ ਕਰੋੜਪਤੀ

ਫਿਰੋਜ਼ਪੁਰ ਨੇੜਲੇ ਪਿੰਡ ਮੱਲਵਾਲ ਕਦੀਮ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ‘ਰੱਖੜੀ ਬੰਪਰ ਡਰਾਅ’ ਵਿੱਚ...

 ਭਰਾਵਾਂ ਵੱਲੋਂ ਅਣਖ਼ ਖ਼ਾਤਰ ਜੀਜੇ ਦਾ ਕਤਲ

ਇੱਥੇ ਦੋ ਸਕੇ ਭਰਾਵਾਂ ਨੇ ਆਪਣੀ ਭੈਣ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਤੇਜ਼ਧਾਰ...