ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਹੁਣ ਤੱਕ ਖਬਰਾਂ ਆ ਰਹੀਆਂ ਸਨ ਕਿ ਅਦਾਕਾਰਾ ਵਿੱਕੀ ਨਾਲ 14 ਦਸੰਬਰ ਨੂੰ ਸੱਤ ਫੇਰੇ ਲਵੇਗੀ। ਅੰਕਿਤਾ ਅਤੇ ਵਿੱਕੀ ਦੇ ਵਿਆਹ ਦੀਆਂ ਚਰਚਾਵਾਂ ਵਿਚਕਾਰ ਉਨ੍ਹਾਂ ਦੇ ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹੁਣ ਦੋਵੇਂ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਂ ਦੇਣ ਜਾ ਰਹੇ ਹਨ।
ਅਦਾਕਾਰਾ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਪੇਜ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਵਿੱਕੀ ਨਾਲ ਨਜ਼ਰ ਆ ਰਹੀ ਹੈ।ਇਸ ਤਸਵੀਰ ‘ਚ ਵੇਖ ਸਕਦੇ ਹੋ ਕਿ ਅੰਕਿਤਾ ਲੋਖੰਡੇ ਨੇ ਗੁਲਾਬੀ ਅਤੇ ਹਰੇ ਰੰਗ ਦੀ ਸਾੜ੍ਹੀ ਬੰਨੀ ਹੋਈ ਹੈ ਅਤੇ ਵਿੱਕੀ ਜੈਨ ਨੇ ਹਲਕੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਅਤੇ ਅੰਕਿਤਾ ਵਿੱਕੀ ਦੀ ਗੋਦ ‘ਚ ਬੈਠੀ ਹੋਈ ਹੈ ।
ਇਨ੍ਹਾਂ ਤਸਵੀਰਾਂ ‘ਚ ਇਹ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫੋਟੋ ਸ਼ੇਅਰ ਕਰਕੇ ਅੰਕਿਤਾ ਨੇ ਦੱਸਿਆ ਹੈ ਕਿ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅੰਕਿਤਾ ਲੋਖੰਡੇ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ‘ਚ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ । ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਸੀ, ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ । ਇਸ ਸੀਰੀਅਲ ‘ਚ ਅੰਕਿਤਾ ਲੋਖੰਡੇ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਸਨ। ਤੁਹਾਨੂੰ ਦੱਸ ਦੇਈਏ ਕਿ ਅੰਕਿਤਾ ਅਤੇ ਵਿੱਕੀ ਇੱਕ ਦੂਜੇ ਨੂੰ 2018 ਤੋਂ ਡੇਟ ਕਰ ਰਹੇ ਹਨ।