ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਰਮਿਆਨ ਪ੍ਰੇਮ ਦੀਆਂ ਚਰਚਾਵਾਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ। ਜੀ ਹਾਂ ਇਹ ਜੋੜਾ (ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਸਾਰੇ ਪ੍ਰੋਗਰਾਮ 7 ਤੋਂ 10 ਦਸੰਬਰ ਤੱਕ ਹੋਣਗੇ, ਜਿਸ ਲਈ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਫੋਰਟ ਬਰਵਾੜਾ ‘ਚ ਸ਼ਾਹੀ ਤਿਆਰੀਆਂ ਕੀਤੀਆਂ ਗਈਆਂ ਹਨ।
ਹਾਲ ਹੀ ‘ਚ ਵਿਆਹ ਦੇ ਸਬੰਧ ‘ਚ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲਾ ਹੈੱਡਕੁਆਰਟਰ ਸਵਾਈ ਮਾਧੋਪੁਰ ‘ਚ ਮੀਟਿੰਗ ਹੋਈ, ਜਿਸ ਤੋਂ ਬਾਅਦ ਵਿਆਹ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਲਿਸਟ ਅਤੇ ਹੋਰ ਜਾਣਕਾਰੀ ਸਾਹਮਣੇ ਆਈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਣਾ ਚਾਹੁੰਦੇ ਹਨ। ਇਸੇ ਲਈ ਹੁਣ ਤੱਕ ਦੋਵੇਂ ਇਸ ਮੁੱਦੇ ‘ਤੇ ਚੁੱਪ ਹਨ। ਦੋਵਾਂ ਦੇ ਵਿਆਹ ‘ਚ ਕਿਹੜੇ-ਕਿਹੜੇ ਮਹਿਮਾਨ ਸ਼ਾਮਲ ਹੋਣਗੇ, ਇਸ ਪੂਰੀ ਸੂਚੀ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ।ਜ਼ਿਲ੍ਹਾ ਕਲੈਕਟਰ ਰਾਜੇਂਦਰ ਕਿਸ਼ਨ ਨੇ ਕਿਹਾ, ਵਿਆਹ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ 120 ਮਹਿਮਾਨਾਂ ਨੂੰ ਸਾਰੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ।
ਮਹਿਮਾਨਾਂ ਨੂੰ ਡਬਲ ਟੀਕਾਕਰਨ ਕਰਵਾਉਣਾ ਹੋਵੇਗਾ ਅਤੇ ਜਿਨ੍ਹਾਂ ਦਾ ਡਬਲ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਨੂੰ ਆਪਣੀ ਨੈਗੇਟਿਵ RT-PCR ਰਿਪੋਰਟ ਦਿਖਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਵਿਆਹ ਲਈ ਇਨ੍ਹਾਂ ਦੋਵਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਹੀ ਦਾਖਲਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਜੋੜੇ ਦੇ ਵਿਆਹ ‘ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੁਲਾਏ ਜਾਣ ਦੀਆਂ ਖਬਰਾਂ ਵੀ ਆਈਆਂ ਸਨ। ਹਾਲਾਂਕਿ, ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ, ਜੋ ਕੈਟਰੀਨਾ ਕੈਫ ਦੀ ਕਰੀਬੀ ਦੋਸਤ ਹੈ, ਅਰਪਿਤਾ ਖਾਨ ਸ਼ਰਮਾ ਨੇ ਇਕ ਇੰਟਰਵਿਊ ਵਿੱਚ ਕਿਹਾ, “ਸਾਨੂੰ ਵਿਆਹ ਦਾ ਕੋਈ ਸੱਦਾ ਨਹੀਂ ਮਿਲਿਆ ਹੈ।”