ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੇ ਸਭ ਤੋਂ ਖੁਸ਼ਹਾਲ ਜੋੜਿਆਂ ਵਿੱਚੋਂ ਇੱਕ ਹਨ। ਦੀਪਿਕਾ ਪਾਦੂਕੋਣ ਦਾ ਨਾਮ ਉਨ੍ਹਾਂ ਅਦਾਕਾਰਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿਚ ਵੀ ਆਪਣੀ ਤਾਕਤ ਦਿਖਾਈ ਹੈ। ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡੀਆ ‘ਤੇ ਬਲੈਕ ਨੈੱਟ ਵਾਲੀ ਸਾੜੀ ‘ਚ ਪੱਲੂ ਨੂੰ ਲਹਿਰਾਉਂਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਹਨਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੀਪਿਕਾ ਪਾਦੁਕੋਣ ਦੇ ਗਲੈਮਰਸ ਅੰਦਾਜ ਨੂੰ ਦੇਖ ਕੇ ਰਣਵੀਰ ਸਿੰਘ ਆਪਣੇ ਆਪ ਨੂੰ ਕੁਮੈਂਟ ਕਰਨ ਤੋਂ ਰੋਕ ਨਹੀਂ ਸਕੇ।ਰਣਵੀਰ ਸਿੰਘ ਨੇ ਦੀਪਿਕਾ ਦੀ ਖੂਬਸੂਰਤੀ ਦੀਆਂ ਤਸਵੀਰਾਂ ‘ਤੇ ਕਮੈਂਟ ‘ਚ ਲਿਖਿਆ, ਡੈਥ ਹੀ ਹੋ ਗਈ। ਜੀ ਹਾਂ ਦੀਪਿਕਾ ਪਾਦੁਕੋਣ ਨੇ ਇੰਸਟਾਗ੍ਰਾਮ ‘ਤੇ ਬਲੈਕ ਐਂਡ ਵ੍ਹਾਈਟ ਫੋਟੋਆਂ ‘ਚ ਗਲੈਮਰਸ ਪੋਜ਼ ਦਿੱਤੇ ਹਨ। ਦੀਪਿਕਾ ਪਾਦੁਕੋਣ ਦੀਆਂ ਨਸ਼ੀਲੀਆਂ ਅੱਖਾਂ ਫੈਨਸ ਨੂੰ ਦੀਵਾਨਾ ਬਣਾ ਰਹੀਆਂ ਹਨ।ਦੀਪਿਕਾ ਪਾਦੂਕੋਣ ਵੈਸਟਰਨ ਤੋਂ ਇੰਡੀਅਨ ਆਉਟਫਿੱਟ ਵਿੱਚ ਸ਼ਾਨਦਾਰ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ ‘ਚ ਦੀਪਿਕਾ ਪਾਦੂਕੋਣ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ।ਦੀਪਿਕਾ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਸ ਕੋਲ ਪ੍ਰਭਾਸ, ਦਿ ਇੰਟਰਨਲ ਰੀਮੇਕ, ਮਹਾਭਾਰਤ, 83 ਦੇ ਨਾਲ ਨਾਗ ਅਸ਼ਵਿਨ ਦੀ ਅਗਲੀ ਫਿਲਮ ਹੈ ਅਤੇ ਫਾਈਟਰ ਤੋਂ ਇਲਾਵਾ ਪਠਾਨ ਅਤੇ ਸ਼ਕੂਨ ਬਤਰਾ ਦੀ ਅਗਲੀ ਫਿਲਮ ਹੈ।