April 22, 2026, 5:49 pm
----------- Advertisement -----------
HomeNewsEntertainmentਸੁਰਾਂ ਦੇ ਸਰਤਾਜ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਕਮਾਲ ਹੋ...

ਸੁਰਾਂ ਦੇ ਸਰਤਾਜ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਕਮਾਲ ਹੋ ਗਿਆ’ ਦਾ ਪੋਸਟਰ ਕੀਤਾ ਸਾਂਝਾ

Published on

----------- Advertisement -----------

ਪੰਜਾਬ ਦੇ ਮਸ਼ਹੂਰ ਰੂਹਾਨੀ ਗਾਇਕ ਸਤਿੰਦਰ ਸਰਤਾਜ ਆਪਣੇ ਗਾਣਿਆਂ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੇ ਆ ਰਹੇ ਹਨ। ਉਹਨਾਂ ਨੇ ਅੱਜ ਤਕ ਜਿੰਨੇ ਗਾਣੇ ਕੀਤੇ ਹਨ ਸਭ ਨੇ ਦਰਸ਼ਕਾਂ ਦੇ ਦਿਲਾਂ ਤੇ ਇਕ ਵੱਖਰੀ ਛਾਪ ਛੱਡੀ ਹੈ। ਹਾਲ ਹੀ ਦੇ ਵਿਚ ਉਹਨਾਂ ਨੇ ਆਪਣੇ ਨਵੇਂ ਗਾਣੇ ‘ਕਮਾਲ ਹੋ ਗਿਆ’ ਫਰਸਟ ਲੁੱਕ ਪੋਸਟਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਕੀਤਾ ਹੈ। ਉਨ੍ਹਾਂ ਨੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#𝐊𝐚𝐦𝐚𝐚𝐥𝐇𝐨𝐆𝐞𝐚 ਕਮਾਲ ਹੋ ਗਿਆ…ਰਿਲੀਜ਼ ਹੋਵੇਗਾ 10 ਜਨਵਰੀ ਨੂੰ’।

https://www.instagram.com/p/CYTtarSBqrt/?utm_source=ig_embed&ig_rid=3d8bdb7b-8ba8-48a2-887e-122f91485b6e

ਗੀਤ ਦਾ ਪੋਸਟਰ ਬਹੁਤ ਹੀ ਪਿਆਰ ਹੈ, ਜਿਸ ਚ ਸਤਿੰਦਰ ਸਰਤਾਜ ਆਪਣੀ ਮਾਡਲ ਇਰਵਿਨਮੀਤ ਕੌਰ ਦੇ ਨਾਲ ਨਜ਼ਰ ਆ ਰਹੇ ਨੇ। ਇਸ ਗੀਤ ਦੇ ਬੋਲਾਂ ਤੋਂ ਲੈ ਕੇ ਗਾਇਕੀ ਖੁਦ ਸਤਿੰਦਰ ਸਰਤਾਜ ਨੇ ਕੀਤੀ ਹੈ। ਗਾਣੇ ਨੂੰ ਮਿਊਜ਼ਿਕ ਮਾਨਵ ਭਰਦਵਾਜ ਨੇ ਦਿੱਤਾ ਹੈ। ਭਿੰਦਰ ਬੁਰਜ ਵੱਲੋਂ ਗਾਣਾ ਦਾ ਵੀਡੀਓ ਤਿਆਰ ਕੀਤਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਹ ਗੀਤ 10 ਜਨਵਰੀ ਨੂੰ ਰਿਲੀਜ਼ ਹੋਵੇਗਾ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਸਤਿੰਦਰ ਦੇ ਫੈਨ ਇਸ ਗੀਤ ਲਈ ਕਾਫੀ ਉਤਸੁਕ ਨੇ। ਸਤਿੰਦਰ ਸਰਤਾਜ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਜਿਹਨਾਂ ਨੇ ਲੋਕਾਂ ਦੇ ਦਿਲਾ ਦੇ ਉੱਤੇ ਕਾਫੀ ਰਾਜ ਕੀਤਾ ਹੈ। ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਆਪਣੀ ਸੂਫੀ ਗਾਇਕੀ ਦੇ ਕਰਕੇ ਜਾਣੇ ਜਾਂਦੇ ਹਨ ਤੇ ਪ੍ਰਸ਼ੰਸਕਾਂ ਦੇ ਵਲੋਂ ਵੀ ਉਹਨਾਂ ਦੀ ਗਾਇਕੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਸੁਪੋਰਟ ਮਿਲਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਸਬੰਧੀ ਹੱਤਿਆਵਾਂ ਵਿੱਚ ਆਈ ਭਾਰੀ ਕਮੀ, ਗੋਲੀਬਾਰੀ ਦੀਆਂ ਵਾਰਦਾਤਾਂ 69 ਫੀਸਦੀ ਘਟੀਆਂ

ਚੰਡੀਗੜ੍ਹ, 21 ਅਪ੍ਰੈਲ:ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ‘ਗੈਂਗਸਟਰਾਂ ਤੇ ਵਾਰ’ ਦੀ ਸਫ਼ਲਤਾ...

578 ਦਿਨਾਂ ਤੋਂ ਟਾਵਰ ‘ਤੇ ਡਟੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਲੈ ਕੇ ਨਵਾਂ ਮੋੜ,ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ...

ਪਾਕਿਸਤਾਨ ਨਿਕਾਹ ਕਰਾਉਣ ਵਾਲੀ ਸਰਬਜੀਤ ਦਾ ਨਵਾਂ ਵੀਡੀਓ, ਹੁਣ ਸਿੱਖ ਸੰਗਤਾਂ ਦਾ ਕੀਤਾ ਸਵਾਗਤ

ਪਾਕਿਸਤਾਨ ਜਾ ਕੇ ਮੁਸਲਿਮ ਬੰਦੇ ਨਾਲ ਨਿਕਾਹ ਕਰਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਹੁਣ...

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

*ਚੰਡੀਗੜ੍ਹ, 21 ਅਪ੍ਰੈਲ 2026*:ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 20 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...

ਸਟਾਰਟਅੱਪ ਪੰਜਾਬ ਨਾਲ ਸਾਂਝੇਦਾਰੀ ਤਹਿਤ ਐਨ.ਐਕਸ.ਪੀ ਸਟਾਰਟਅੱਪ ਚੈਲੇਂਜ ਪ੍ਰੋਗਰਾਮ ‘ਤੇ ਸਹਿਯੋਗ ਬਾਰੇ ਚਰਚਾ

*ਚੰਡੀਗੜ੍ਹ; 20 ਅਪ੍ਰੈਲ 2026*:ਪੰਜਾਬ ਨੂੰ ਗਲੋਬਲ ਸੈਮੀਕੰਡਕਟਰ ਅਤੇ ਐਡਵਾਂਸਡ ਇਲੈਕਟ੍ਰਾਨਿਕਸ ਈਕੋਸਿਸਟਮ ਖੇਤਰ ਵਿੱਚ ਮੋਹਰੀ...

ਹਰ ਯੋਗ ਲਾਭਪਾਤਰੀ ਤੱਕ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਲਾਭ ਪਹੁੰਚਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼

ਚੰਡੀਗੜ੍ਹ, 20 ਅਪ੍ਰੈਲ :ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...