ਫਿਲਮ ‘RRR’ ਨੂੰ ਦੁਨੀਆ ਭਰ ‘ਚ ਜ਼ਬਰਦਸਤ ਓਪਨਿੰਗ ਮਿਲੀ ਹੈ। ਫਿਲਮ ਨੇ ਪਹਿਲੇ ਹੀ ਦਿਨ 257 ਕਰੋੜ ਦਾ ਕਾਰੋਬਾਰ ਕੀਤਾ, ਜੋ ਕਿਸੇ ਵੀ ਭਾਰਤੀ ਫਿਲਮ ਲਈ ਓਪਨਿੰਗ-ਡੇ ਦਾ ਸਭ ਤੋਂ ਵੱਡਾ ਕਲੈਕਸ਼ਨ ਹੈ। ‘ਆਰਆਰਆਰ’ ਵਿਦੇਸ਼ਾਂ ‘ਚ ਵੀ ਧੂਮ ਮਚਾ ਰਹੀ ਹੈ, ਆਸਟ੍ਰੇਲੀਆ ‘ਚ ਇਸ ਫਿਲਮ ਨੇ ਹਾਲੀਵੁੱਡ ਦੀ ‘ਬੈਟਮੈਨ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਦੇਸ਼ ‘ਚ ਫਿਲਮ ਦੀ ਕਮਾਈ 78 ਕਰੋੜ ਰੁਪਏ ਹੈ।
550 ਕਰੋੜ ਤੋਂ ਜ਼ਿਆਦਾ ਦੇ ਬਜਟ ‘ਚ ਬਣੀ ਇਸ ਫਿਲਮ ਨੂੰ ਇਕੱਲੇ ਆਂਧਰਾ ਪ੍ਰਦੇਸ਼ ਅਤੇ ਹੋਰ ਤਾਮਿਲ ਰਾਜਾਂ ‘ਚ 120 ਕਰੋੜ ਦੀ ਓਪਨਿੰਗ ਮਿਲੀ ਹੈ, ਇਹ ਵੀ ਕਿਸੇ ਇਕ ਸੂਬੇ ਦੇ ਹਿਸਾਬ ਨਾਲ ਰਿਕਾਰਡ ਕਲੈਕਸ਼ਨ ਹੈ। ਤੁਹਾਨੂੰ ਦੱਸ ਦੇਈਏ ਕਿ ਐਸਐਸ ਰਾਜਾਮੌਲੀ ਦੀ ‘ਬਾਹੂਬਲੀ’ ਨੇ ਦੁਨੀਆ ਭਰ ‘ਚ 75 ਕਰੋੜ ਅਤੇ ‘ਬਾਹੂਬਲੀ 2’ ਨੇ ਪਹਿਲੇ ਦਿਨ 217 ਕਰੋੜ ਦੀ ਕਮਾਈ ਕੀਤੀ ਸੀ। ਇਸ ਹਿਸਾਬ ਨਾਲ ‘RRR’ ਨੇ ‘ਬਾਹੂਬਲੀ 2’ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਰਾਜਾਮੌਲੀ ਨੇ ‘RRR’ ਦਾ ਨਿਰਦੇਸ਼ਨ ਵੀ ਕੀਤਾ ਹੈ। ਸ਼ੁੱਕਰਵਾਰ ਨੂੰ ਫਿਲਮ ਨੇ ਸਿਰਫ 4.50 ਕਰੋੜ ਦੀ ਕਮਾਈ ਕੀਤੀ ਹੈ। ਇਸ ਹਿਸਾਬ ਨਾਲ ਫਿਲਮ ਦੀ ਹੁਣ ਤੱਕ ਕੁੱਲ ਕਮਾਈ 211.83 ਕਰੋੜ ਹੋ ਗਈ ਹੈ।









