June 6, 2026, 4:57 pm
----------- Advertisement -----------
HomeNewsEntertainmentਨਹੀਂ ਰਹੇ ਅਭਿਨੇਤਾ ਜਤਿੰਦਰ ਸ਼ਾਸਤਰੀ, ਸੰਜੇ ਮਿਸ਼ਰਾ ਨੇ ਸ਼ੇਅਰ ਕੀਤਾ ਭਾਵੁਕ ਵੀਡੀਓ

ਨਹੀਂ ਰਹੇ ਅਭਿਨੇਤਾ ਜਤਿੰਦਰ ਸ਼ਾਸਤਰੀ, ਸੰਜੇ ਮਿਸ਼ਰਾ ਨੇ ਸ਼ੇਅਰ ਕੀਤਾ ਭਾਵੁਕ ਵੀਡੀਓ

Published on

----------- Advertisement -----------

ਨਵੀਂ ਦਿੱਲੀ: ਸਿਨੇਮਾ ਜਗਤ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਜਤਿੰਦਰ ਸ਼ਾਸਤਰੀ ਦਾ ਦਿਹਾਂਤ ਹੋ ਗਿਆ ਹੈ। ‘ਬਲੈਕ ਫਰਾਈਡੇ’ ਤੋਂ ਲੈ ਕੇ ‘ਇੰਡੀਆਜ਼ ਮੋਸਟ ਵਾਂਟੇਡ’ ਤੱਕ ਕਈ ਸੁਪਰਹਿੱਟ ਫਿਲਮਾਂ ‘ਚ ਉਨ੍ਹਾਂ ਨੇ ਵੱਖਰੀ ਛਾਪ ਛੱਡੀ। ਉਹ ਛੋਟੇ-ਛੋਟੇ ਕਿਰਦਾਰਾਂ ਨੂੰ ਵੀ ਜਾਨ ਦੇ ਦਿੰਦਾ ਸੀ। ਜਿੱਥੇ ਸਿਨੇ ਅਤੇ ਟੀਵੀ ਆਰਟਿਸਟਸ ਐਸੋਸੀਏਸ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਟਵੀਟ ਕਰਕੇ ਅਫਸੋਸ ਪ੍ਰਗਟ ਕੀਤਾ ਹੈ, ਉਥੇ ਹੀ ਅਭਿਨੇਤਾ ਸੰਜੇ ਮਿਸ਼ਰਾ ਨੇ ਉਨ੍ਹਾਂ ਨਾਲ ਆਪਣੀ ਇੱਕ ਵੀਡੀਓ ਸ਼ੇਅਰ ਕਰਕੇ ਸ਼ਰਧਾਂਜਲੀ ਦਿੱਤੀ ਹੈ। ਅਭਿਨੇਤਾ ਦੀ ਮੌਤ ਦੀ ਖਬਰ ‘ਤੇ ਉਨ੍ਹਾਂ ਦੇ ਸਹਿ ਕਲਾਕਾਰਾਂ ਨੇ ਸ਼ਰਧਾਂਜਲੀ ਦਿੱਤੀ ਹੈ।

ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ (CINTAA) ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਜਤਿੰਦਰ ਸ਼ਾਸਤਰੀ ਦੀ ਮੌਤ ‘ਤੇ ਟਵੀਟ ਕੀਤਾ ਅਤੇ ਲਿਖਿਆ, ‘ਤੁਹਾਨੂੰ ਜਤਿੰਦਰ ਸ਼ਾਸਤਰੀ ਦੀ ਯਾਦ ਆਵੇਗੀ’। ਦੂਜੇ ਪਾਸੇ ਅਭਿਨੇਤਾ ਸੰਜੇ ਮਿਸ਼ਰਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਜਤਿੰਦਰ ਸ਼ਾਸਤਰੀ ਨਾਲ ਆਪਣੀ ਇਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਜਤਿੰਦਰ ਸ਼ਾਸਤਰੀ ਫਿਲਮੀ ਪਰਦੇ ‘ਤੇ ਹੀ ਨਹੀਂ ਸਗੋਂ ਥਿਏਟਰ ਦੀ ਦੁਨੀਆ ‘ਚ ਵੀ ਮਸ਼ਹੂਰ ਸਨ। ਜਤਿੰਦਰ ਸ਼ਾਸਤਰੀ ਨੇ ‘ਲੱਜਾ’, ‘ਦੌਰ’, ‘ਚਰਸ’, ‘ਬਲੈਕ ਫਰਾਈਡੇ’ ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ ਸੀ। ਸਾਲ 2019 ‘ਚ ਰਿਲੀਜ਼ ਹੋਈ ਫਿਲਮ ‘ਇੰਡੀਆਜ਼ ਮੋਸਟ ਵਾਂਟੇਡ’ ਲਈ ਉਨ੍ਹਾਂ ਦੀ ਖਾਸ ਤੌਰ ‘ਤੇ ਸ਼ਲਾਘਾ ਹੋਈ ਸੀ। ਇਸ ਫਿਲਮ ‘ਚ ਉਸ ਨੇ ਨੇਪਾਲ ‘ਚ ਬੈਠੇ ਇਕ ਮੁਖਬਰ ਦੀ ਭੂਮਿਕਾ ਨਿਭਾਈ ਹੈ, ਜੋ ਇਕ ਬਦਨਾਮ ਅੱਤਵਾਦੀ ਨੂੰ ਫੜਨ ‘ਚ ਮਦਦ ਕਰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...