ਅਦਾਕਾਰਾ ਹੰਸਿਕਾ ਮੋਟਵਾਨੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਰਿਪੋਰਟਸ ਮੁਤਾਬਿਕ ਅਦਾਕਾਰਾ ਦਾ ਵਿਆਹ ਤੈਅ ਹੋ ਗਿਆ ਹੈ ਅਤੇ ਉਹ ਜਲਦੀ ਹੀ ਸੱਤ ਫੇਰੇ ਲੈ ਕੇ ਦੁਲਹਨ ਬਣੇਗੀ। ਵਿਆਹ ਦੀ ਤਰੀਕ ਤੋਂ ਲੈ ਕੇ ਸਥਾਨ ਤੱਕ ਸਭ ਕੁਝ ਫਾਈਨਲ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੰਸਿਕਾ ਦਾ ਵਿਆਹ ਬੇਹੱਦ ਸ਼ਾਹੀ ਹੋਣ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਨੇ ਜੈਪੁਰ ਦੇ 450 ਸਾਲ ਪੁਰਾਣੇ ਕਿਲੇ ਨੂੰ ਫਾਈਨਲ ਕਰ ਲਿਆ ਹੈ। ਵਿਆਹ ਦੀਆਂ ਸਾਰੀਆਂ ਤਿਆਰੀਆਂ ਕਿਲ੍ਹੇ ਵਿੱਚ ਹੀ ਹੋ ਰਹੀਆਂ ਹਨ। ਹਾਲਾਂਕਿ ਅਜੇ ਤੱਕ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ ਸਿਰਫ ਵਿਆਹ ਦੀ ਤਰੀਕ ਹੀ ਨਹੀਂ ਬਲਕਿ ਹੰਸਿਕਾ ਦੇ ਲਾੜੇ ਬਾਰੇ ਵੀ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਹੰਸਿਕਾ ਇੱਕ ਰਾਜਨੇਤਾ ਦੇ ਬੇਟੇ ਨਾਲ ਵਿਆਹ ਕਰਨ ਜਾ ਰਹੀ ਹੈ, ਜੋ ਇੱਕ ਮਸ਼ਹੂਰ ਬਿਜ਼ਨੈੱਸਮੈਨ ਵੀ ਹੈ। ਵੈਡਿੰਗ ਵੇਨਿਊ ਦੀ ਗੱਲ ਕਰੀਏ ਤਾਂ ਜੈਪੁਰ ਦੇ ਮੁੰਡੋਟਾ ਫੋਰਟ ‘ਚ ਹੰਸਿਕਾ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਅਜੇ ਤੱਕ ਵਿਆਹ ਨਾਲ ਜੁੜੀਆਂ ਖਾਸ ਗੱਲਾਂ ਸਾਹਮਣੇ ਨਹੀਂ ਆਈਆਂ ਹਨ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਦਾਕਾਰਾ ਦਾ ਵਿਆਹ ਕਾਫੀ ਸ਼ਾਹੀ ਹੋਣ ਵਾਲਾ ਹੈ।
----------- Advertisement -----------
ਅਦਾਕਾਰਾ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਇਸ 450 ਸਾਲ ਪੁਰਾਣੇ ਕਿਲੇ ‘ਚ ਹੋਵੇਗੀ ਡੈਸਟੀਨੇਸ਼ਨ Wedding!
Published on
----------- Advertisement -----------
----------- Advertisement -----------












