ਮਲਾਇਕਾ ਅਰੋੜਾ ਦੇ ਮਤਰੇਏ ਪਿਤਾ ਅਨਿਲ ਮਹਿਤਾ ਦਾ ਅੰਤਿਮ ਸੰਸਕਾਰ ਮੁੰਬਈ ਦੇ ਸਾਂਤਾ ਕਰੂਜ਼ ਹਿੰਦੂ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਹੈ। ਮਲਾਇਕਾ ਆਪਣੀ ਮਾਂ ਜੋਇਸ ਅਤੇ ਭੈਣ ਅੰਮ੍ਰਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪਿਤਾ ਦੇ ਘਰ ਤੋਂ ਸ਼ਮਸ਼ਾਨਘਾਟ ਪਹੁੰਚੀ।
ਇਸ ਮੌਕੇ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਆਪਣੀ ਪਤਨੀ ਸ਼ੂਰਾ ਖਾਨ ਨਾਲ ਸਭ ਤੋਂ ਪਹਿਲਾਂ ਸ਼ਮਸ਼ਾਨਘਾਟ ਪਹੁੰਚੇ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ‘ਚ ਕਰਿਸ਼ਮਾ ਕਪੂਰ, ਸੈਫ ਅਲੀ ਖਾਨ, ਫਰਾਹ ਖਾਨ ਅਤੇ ਅਰਸ਼ਦ ਵਾਰਸੀ, ਗੀਤਾ, ਓਰੀ, ਕਰੀਨਾ ਕਪੂਰ ਸਮੇਤ ਕਈ ਸੈਲੇਬਸ ਨਜ਼ਰ ਆਏ।
ਅਦਾਕਾਰਾ ਮਲਾਇਕਾ ਅਰੋੜਾ ਦੇ ਮਤਰੇਏ ਪਿਤਾ ਅਨਿਲ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਸੀ । ਸਵੇਰੇ 9 ਵਜੇ ਅਨਿਲ ਮਹਿਤਾ (62) ਦੀ ਲਾਸ਼ ਬਾਂਦਰਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਆਇਸ਼ਾ ਮਨੋਰ ਦੇ ਹੇਠਾਂ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਅਨਿਲ ਮਹਿਤਾ ਦੀ ਲਾਸ਼ ਦਾ ਪੋਸਟਮਾਰਟਮ ਬੁੱਧਵਾਰ ਰਾਤ ਕਰੀਬ 8 ਵਜੇ ਮੁੰਬਈ ਦੇ ਕੂਪਰ ਹਸਪਤਾਲ ‘ਚ ਹੋਇਆ। ਮੁੱਢਲੀ ਰਿਪੋਰਟ ਵਿੱਚ ਮੌਤ ਦਾ ਕਾਰਨ ਕਈ ਸੱਟਾਂ ਦੱਸੀਆਂ ਗਈਆਂ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
----------- Advertisement -----------
ਅਦਾਕਾਰਾ ਮਲਾਇਕਾ ਦੇ ਪਿਤਾ ਦਾ ਹੋਇਆ ਅੰਤਿਮ ਸਸਕਾਰ, ਨਹੀਂ ਰੁਕ ਰਹੇ ਮਾਂ ਦੇ ਹੰਝੂ !
Published on
----------- Advertisement -----------
----------- Advertisement -----------