June 15, 2026, 1:58 pm
----------- Advertisement -----------
HomeNewsEntertainmentਟੈਲੀਵਿਜ਼ਨ ਅਦਾਕਾਰਾ ਪੂਜਾ ਬੈਨਰਜੀ ਬਣੀ ਮਾਂ , ਘਰ ਆਇਆ ਛੋਟਾ ਮਹਿਮਾਨ

ਟੈਲੀਵਿਜ਼ਨ ਅਦਾਕਾਰਾ ਪੂਜਾ ਬੈਨਰਜੀ ਬਣੀ ਮਾਂ , ਘਰ ਆਇਆ ਛੋਟਾ ਮਹਿਮਾਨ

Published on

----------- Advertisement -----------

ਟੀਵੀ ਸੀਰੀਅਲ ‘ਕਸੌਟੀ ਜ਼ਿੰਦਗੀ ਕੀ 2’ ‘ਚ ਨਿਵੇਦਿਤਾ ਬਾਸੂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪੂਜਾ ਬੈਨਰਜੀ ਮਾਂ ਬਣ ਗਈ ਹੈ। ਇਹ ਜਾਣਕਾਰੀ ਅਦਾਕਾਰਾ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਅਭਿਨੇਤਰੀ ਦੇ ਭਰਾ ਨੇ ਇੱਕ ਇੰਟਰਵਿਊ ‘ਚ ਦੱਸਿਆ ਹੈ ਕਿ ਪੂਜਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਨਾਲ ਹੀ, ਅਦਾਕਾਰਾ ਅਤੇ ਬੱਚਾ ਦੋਵੇਂ ਬਿਲਕੁਲ ਤੰਦਰੁਸਤ ਹਨ। ਬੱਚੇ ਦੇ ਜਨਮ ਤੋਂ ਪਹਿਲਾਂ ਅਦਾਕਾਰਾ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਕਿ ਬੱਚੇ ਦੇ ਜਨਮ ਤੋਂ ਬਾਅਦ ਅਸੀਂ ਇਸ ਦੀ ਦੇਖਭਾਲ ਲਈ ਦਿੱਲੀ ‘ਚ ਆਪਣੇ ਪਰਿਵਾਰ ਕੋਲ ਜਾਵਾਂਗੇ। ਮੈਨੂੰ ਲੱਗਦਾ ਹੈ ਕਿ ਆਲੇ -ਦੁਆਲੇ ਬਹੁਤ ਸਾਰੇ ਲੋਕ ਦਾ ਹੋਣਾ ਇੱਕ ਆਸ਼ੀਰਵਾਦ ਹੋਵੇਗਾ।

ਮੇਰਾ ਪਾਲਣ- ਪੋਸ਼ਣ ਇੱਕ ਨਿਊਕਲੀਅਰ ਪਰਿਵਾਰ ‘ਚ ਹੋਇਆ ਸੀ। ਪੂਜਾ ਬੈਨਰਜੀ ਦੇ ਘਰ ਜਿਉਂ ਹੀ ਬੱਚੀ ਦੇ ਪੈਦਾ ਹੋਣ ਦੀ ਖਬਰ ਸਾਹਮਣੇ ਆਈ ਤਾਂ ਹਰ ਪਾਸਿਓਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ । ਦੱਸ ਦਈਏ ਕਿ ਅਦਾਕਾਰਾ ਨੇ ਕਸੌਟੀ ਜਿੰਦਗੀ ਕੀ ੨’ ਤੇ ‘ਕੁਮਕੁਮ ਭਾਗਿਆ’ ਵਰਗੇ ਟੀਵੀ ਸ਼ੋਅ ਦੇ ਲਈ ਕੰਮ ਕੀਤਾ ਹੈ ਅਤੇ ਉਸ ਦੇ ਪਤੀ ਦਾ ਨਾਮ ਪਤੀ ਸੰਦੀਪ ਸੇਜਵਾਲ ਹੈ । ਇਸ ਜੋਡ਼ੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਪੂਜਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...

ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ ਅੱਗੇ ਹੋਣਗੇ ਪੇਸ਼

ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ...

ਬੰਜੀ ਜੰਪ ਤੋਂ ਪਹਿਲਾਂ ਸੁਰੱਖਿਆ ਰੱਸੀ ਬੰਨ੍ਹਣਾ ਭੁੱਲੇ ਕਰਮਚਾਰੀ, 21 ਸਾਲਾ ਕੁੜੀ ਦੀ ਮੌਤ

ਬ੍ਰਾਜ਼ੀਲ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ‘ਚ 21 ਸਾਲਾ ਕੁੜੀ ਦੀ ਮੌਤ...

ਮਹਿਲਾ T20 ਵਿਸ਼ਵ ਕੱਪ ‘ਚ ਭਾਰਤ – ਪਾਕਿਸਤਾਨ ਦੀਆਂ ਟੀਮਾਂ ਆਹਮੋ -ਸਾਹਮਣੇ

ਵੁਮੈਨਸ ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ।...

ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਕੈਦੀ ਨੇ ਵੀਡਿਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਜ਼ਬਰੀ ਨਸ਼ਾ ਵਿਕਾਉਣ ਦੇ ਲਗਾਏ ਦੋਸ਼

ਗੈਂਗਸਟਰ ਕੁਲਬੀਰ ਨਰੂਆਣਾ ਕਤਲ ਦੇ ਕਥਿਤ ਮੁੱਖ ਦੋਸ਼ੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਜੋ ਹੁਸ਼ਿਆਰਪੁਰ...

ਸ਼ਿਮਲਾ ‘ਚ ਸਕੂਲ ਮਾਲਕ ਮਹਿਲਾ ਦਾ ਕਤਲ: ਸਕੂਲ ਦੇ ਗੇਟ ਨੇੜੇ ਉਤਾਰਿਆ ਮੌਤ ਦੇ ਘਾਟ, ਭਰਾ ਦੇ ਨਾਲ ਚੱਲ ਰਿਹਾ ਸੀ ਵਿਵਾਦ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ ਵਿੱਚ ਹਾਊਸਿੰਗ ਬੋਰਡ ਕਲੋਨੀ ਵਿੱਚ ਸਥਿਤ ਇੱਕ...

ਮਾਨ ਸਰਕਾਰ ਦਾ ਐਲਾਨ, ਖਾਟੂ ਸ਼ਿਆਮ, ਹਰਿਦੁਆਰ ਤੇ ਵ੍ਰਿੰਦਾਵਨ ਦੇ ਕਰਵਾਉਣਗੇ ਮੁਫ਼ਤ ਦਰਸ਼ਨ

ਮਾਨ ਸਰਕਾਰ ਵਲੋਂ ਪੰਜਾਬੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਖਾਟੂ ਸ਼ਿਆਮ,...