April 17, 2026, 8:51 am
----------- Advertisement -----------
HomeNewsEntertainmentਵਿਦੇਸ਼ ‘ਚ ਹਨੀਮੂਨ ਮਨਾਉਣ ਪਹੁੰਚੇ ਅਫਸਾਨਾ ਤੇ ਸਾਜ਼,ਗਾਇਕਾ ਨੇ ਸਾਂਝਾ ਕੀਤਾ ਰੋਮਾਂਟਿਕ...

ਵਿਦੇਸ਼ ‘ਚ ਹਨੀਮੂਨ ਮਨਾਉਣ ਪਹੁੰਚੇ ਅਫਸਾਨਾ ਤੇ ਸਾਜ਼,ਗਾਇਕਾ ਨੇ ਸਾਂਝਾ ਕੀਤਾ ਰੋਮਾਂਟਿਕ ਵੀਡੀਓ

Published on

----------- Advertisement -----------

ਅਫਸਾਨਾ ਖ਼ਾਨ ਜਿਹਨਾਂ ਦਾ ਕੁਝ ਦਿਨ ਪਹਿਲਾ ਹੀ ਵਿਆਹ ਹੋਇਆ ਹੈ । ਉਸ ਨੇ ਆਪਣੇ ਪਤੀ ਸਾਜ਼ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਉਹ ਪਤੀ ਸਾਜ਼ ਦੇ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । ਦੋਵਾਂ ਦਾ ਇਹ ਰੋਮਾਂਟਿਕ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਕੁਝ ਸਮਾਂ ਪਹਿਲਾਂ ਗਾਇਕਾ ਨੇ ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੀ ਅਫਸਾਨਾ ਖ਼ਾਨ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਆਪਣੇ ਫੈਨਸ ਦੇ ਨਾਲ ਸਾਂਝਾ ਕਰਦੀ ਰਹਿੰਦੀ ਹੈ । ਅਫਸਾਨਾ ਖ਼ਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਅਫਸਾਨਾ ਖਾਨ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਬਹੁਤ ਲੰਮਾ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦੀ ਮਾਂ ਨੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ।ਕਿਉਂਕਿ ਅਫਸਾਨਾ ਖਾਨ ਦੇ ਸਿਰ ਤੋਂ ਪਿਤਾ ਦਾ ਸਾਇਆ ਬਹੁਤ ਜਲਦ ਉੱਠ ਗਿਆ ਸੀ । ਜਲਦ ਹੀ ਅਫਸਾਨਾ ਖ਼ਾਨ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾਉਂਦੀ ਹੋਈ ਨਜ਼ਰ ਆਏਗੀ । ਅਫਸਾਨਾ ਖ਼ਾਨ ਦਾ ਪਤੀ ਸਾਜ਼ ਵੀ ਇੱਕ ਬਹੁਤ ਵਧੀਆ ਗਾਇਕ ਹੈ ਅਤੇ ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ । ਅਫਸਾਨਾ ਖਾਨ ਦਾ ਹਾਲ ਹੀ ‘ਚ ਗੀਤ ‘ਬਹਿਰੀ ਦੁਨੀਆ’ ਰਿਲੀਜ਼ ਹੋਇਆ ਹੈ । ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਅਫਸਾਨਾ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਨਵੀਂ ਦਿੱਲੀ/ਚੰਡੀਗੜ੍ਹ, 16 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ...

ਹੋਰਮੁਜ਼ ਤੋਂ ਕਿਹੜੇ ਜਹਾਜ਼ਾਂ ਨੂੰ ਨਿਕਲਣ ਦੇਵੇਗਾ ਈਰਾਨ? ਅਮਰੀਕਾ ਨੂੰ ਪ੍ਰਸਤਾਵ ‘ਚ ਦੱਸਿਆ, ਸ਼ਰਤ ਵੀ ਰੱਖੀ

ਈਰਾਨ ਨੇ ਅਮਰੀਕਾ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਹੈ ਕਿ ਹੋਰਮੁਜ਼ ਸਟ੍ਰੇਟ (Hormuz Strait)...

 ਬਠਿੰਡਾ ਕੋਰਟ ਦਾ ਫੈਸਲਾ, ਅੰਮ੍ਰਿਤਪਾਲ ਮਹਿਰੋਂ 29 ਅਪ੍ਰੈਲ ਤੱਕ ਜੇਲ੍ਹ ‘ਚ

ਸੋਸ਼ਲ ਮੀਡੀਆ ਇੰਫੁਲੇਂਸਰ ਕਮਲ ਕੌਰ ਭਾਬੀ ਕਤਲ ਦੇ ਮਾਸਟਰਮਾਈਂਡ ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ...

CBSE 10ਵੀਂ ‘ਚ ਜਲੰਧਰ ਦੀ ਬੇਟੀ ਦਾ ਜਲਵਾ, ਇਸ਼ਲੀਨ ਕੌਰ ਡੋਗਰਾ ਨੈਸ਼ਨਲ ਟਾਪਰ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ...

ਟਾਂਡਾ ਉੜਮੁੜ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਕੀਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਟਾਂਡਾ (ਹੁਸ਼ਿਆਰਪੁਰ); 15 ਅਪ੍ਰੈਲ 2026*:ਪੰਜਾਬ ਦੇ ਕੰਢੀ ਖੇਤਰ ਵਿੱਚ ਦਹਾਕਿਆਂ ਦੀ ਅਣਦੇਖੀ ਨੂੰ ਦੂਰ...

ਭਾਜਪਾ ਪਿਛਲੇ ਦਰਵਾਜ਼ੇ ਤੋਂ ਨਿਯੁਕਤੀਆਂ ਰਾਹੀਂ ਪੰਜਾਬ ਦੇ ਆਪਣੇ ਸਰੋਤਾਂ ‘ਤੇ ਕੰਟਰੋਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 15 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ...

ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਸ਼ੁਰੂ

*ਚੰਡੀਗੜ੍ਹ/ਲਹਿਰਾਗਾਗਾ, 15 ਅਪ੍ਰੈਲ:*:ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ...

ਐਮਰਜੈਂਸੀ ਦੀ ਉਡੀਕ ਨਾ ਕਰੋ, ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਓ: ਭਗਵੰਤ ਮਾਨ ਸਰਕਾਰ ਵੱਲੋਂ ਅਪੀਲ

ਚੰਡੀਗੜ੍ਹ, 15 ਅਪ੍ਰੈਲ 2026:ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਭਾਰਤ ਦੀ...

ਸਮਰਾਟ ਚੌਧਰੀ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਸਮਰਾਟ ਚੌਧਰੀ ਅੱਜ ਬਿਹਾਰ ਦੇ 24ਵੇਂ ਮੁੱਖ ਮੰਤਰੀ ਬਣ ਗਏ। ਰਾਜਪਾਲ ਸਈਦ ਅਤਾ ਹਸਨੈਨ...