ਗਾਇਕਾ ਅਫਸਾਨਾ ਖਾਨ ਜਲਦ ਹੀ ਆਪਣੇ ਮੰਗੇਤਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜਿਸ ਦੇ ਲਈ ਉਸਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਨੂੰ ਵੀ ਸੱਦਾ ਭੇਜਿਆ ਹੈ । ਅਫਸਾਨਾ ਖਾਨ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ ।ਗਾਇਕਾ ਦੇ ਵਿਆਹ ਦੇ ਲਈ ਪੰਡਾਲ ਸਜਾਉਣ ਅਤੇ ਉਸ ਦੇ ਗਹਿਣਿਆਂ ਦੀਆਂ ਤਸਵੀਰਾਂ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ ।
ਅਫਸਾਨਾ ਖਾਨ ਦੇ ਵੱਲੋਂ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਗਈ ਇਸ ਸਟੋਰੀ ‘ਚ ਵੇਖ ਸਕਦੇ ਹੋ ਕਿ ਅਫਸਾਨਾ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਇੱਕ ਜਗ੍ਹਾ ‘ਤੇ ਦੋ ਸ਼ਖਸ ਉਸ ਦੇ ਵਿਆਹ ਲਈ ਡੈਕੋਰੇਸ਼ਨ ਦੀਆਂ ਤਿਆਰੀਆਂ ਕਰ ਰਹੇ ਹਨ, ਜਦੋਂ ਕਿ ਦੂਜੀ ਤਸਵੀਰ ‘ਚ ਅਫਸਾਨਾ ਖਾਨ ਨੇ ਆਪਣੀ ਜਿਊਲਰੀ ਨੂੰ ਦਿਖਾਇਆ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਹਰ ਵੱਡੀ ਸੈਲੀਬ੍ਰੇਟੀਜ਼ ਨੂੰ ਘਰ ਘਰ ਜਾ ਕੇ ਕਾਰਡ ਵੰਡਦੀ ਹੋਈ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਅਫਸਾਨਾ ਨੇ ਵਿਆਹ ਵਾਲੀ ਲੋਕੇਸ਼ਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ । ਜੋ ਕਿ ਇੱਕ ਕਿਲੇ ਨੁਮਾ ਸ਼ਾਹੀ ਪੈਲੇਸ ਵਾਂਗ ਲੱਗ ਰਿਹਾ ਹੈ । ਅਫਸਾਨਾ ਅਤੇ ਸਾਜ਼ ਦੇ ਵਿਆਹ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਤਸ਼ਾਹਿਤ ਹਨ ਅਤੇ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਫੈਨਸ ਵੀ ਉਤਸੁਕ ਹਨ ।