ਪੰਜਾਬੀ ਗਾਇਕਾ ਅਫ਼ਸਾਨਾ ਖਾਨ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਪਤੀ ਸਾਜ਼ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਚ ਅਫ਼ਸਾਨਾ ਸਾਜ਼ ਦਾ ਹੱਥ ਫੜੇ ਨਜ਼ਰ ਆ ਰਹੀ ਹੈ। ਬੈਕਗਰਾਊਂਡਚ ਹਿੰਦੀ ਰੋਮਾਂਟਿਕ ਗਾਣਾ ਚਲਦਾ ਵੀ ਸੁਣਾਈ ਦੇ ਰਿਹਾ ਹੈ। ਅਫ਼ਸਾਨਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਚ ਲਿਖਿਆ, “ਮੇਰੀ ਹਰ ਖੁਸ਼ੀ ਹਰ ਬਾਤ ਤੇਰੀ ਹੈ, ਸਾਂਸੋਂ ਮੇਂ ਛੁਪੀ ਯੇ ਸਾਂਸ ਤੇਰੀ ਹੈ। ਦੋ ਪਲ ਬੀ ਨਹੀਂ ਰਹਿ ਸਕਤੇ ਤੇਰੇ ਬਿਨ, ਧੜਕਨੋਂ ਕੀ ਧੜਕਦੀ ਹਰ ਅਵਾਜ਼ ਤੇਰੀ ਹੈ।” ਅਫ਼ਸਾਨਾ ਖਾਨ ਅਕਸਰ ਸੋਸ਼ਲ ਮੀਡੀਆ ਤੇ ਪਤੀ ਸਾਜ਼ ਨਾਲ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਉਸ ਦੀਆਂ ਸੋਸ਼ਲ ਮੀਡੀਆ ਨੂੰ ਫ਼ੈਨਜ਼ ਖੂਬ ਪਸੰਦ ਕਰਦੇ ਹਨ। ਇਸ ਦੇ ਨਾਲ ਨਾਲ ਹਾਲ ਹੀ ਅਫ਼ਸਾਨਾ ਤੇ ਸਾਜ਼ ਦਾ ਗਾਣਾ ਕਾਫ਼ਿਰਾ` ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਅਫਸਾਨਾ ਖ਼ਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਅਫਸਾਨਾ ਖਾਨ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਬਹੁਤ ਲੰਮਾ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦੀ ਮਾਂ ਨੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ।ਕਿਉਂਕਿ ਅਫਸਾਨਾ ਖਾਨ ਦੇ ਸਿਰ ਤੋਂ ਪਿਤਾ ਦਾ ਸਾਇਆ ਬਹੁਤ ਜਲਦ ਉੱਠ ਗਿਆ ਸੀ । ਅਫਸਾਨਾ ਖ਼ਾਨ ਦਾ ਪਤੀ ਸਾਜ਼ ਵੀ ਇੱਕ ਬਹੁਤ ਵਧੀਆ ਗਾਇਕ ਹੈ ਅਤੇ ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ ।