ਹਾਲ ਹੀ ‘ਚ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਅਦਾਕਾਰਾ ਰਾਖੀ ਸਾਵੰਤ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ। ਵਿਵਾਦਾਂ ਦੀ ਰਾਣੀ ਰਾਖੀ ਸਾਵੰਤ ਦੀ ਨਿੱਜੀ ਜਿੰਦਗੀ ਵਿੱਚ ਕਾਫ਼ੀ ਉਥਲ-ਪੁਥਲ ਹੈ। ਰਾਖੀ ਨੇ ਕੁੱਝ ਸਮਾਂ ਪਹਿਲਾਂ ਹੀ ਆਦਿਲ ਨਾਲ ਵਿਆਹ ਦਾ ਖੁਲਾਸਾ ਕੀਤਾ ਸੀ। ਇਸ ਖ਼ਬਰ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਸੁਰਖੀਆਂ ਬਟੋਰੀਆਂ।
ਦੱਸ ਦਈਏ ਕਿ ਦੋਵਾਂ ਵਿਚਾਲੇ ਮੁਸ਼ਕਿਲਾਂ ਇੰਨੀਆਂ ਵੱਧ ਗਈਆਂ ਕਿ ਅਦਾਕਾਰਾ ਨੂੰ ਹੁਣ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਰਾਖੀ ਸਾਵੰਤ ਨੂੰ ਹੁਣ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਭਿਨੇਤਰੀ ਬ੍ਰਾਈਡਲ ਲੁੱਕ ‘ਚ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੋੱਲੋਂ ਰਾਖੀ ਸਾਵੰਤ ਦੇ ਵਿਆਹ ਦੀਆਂ ਆਸ਼ੰਕਾਵਾਂ ਜਤਾਈਆਂ ਜਾ ਰਹੀਆਂ ਹਨ। ਇਸ ਵੀਡੀਓ ‘ਚ ਰਾਖੀ ਖੂਬਸੂਰਤ ਕਰੀਮ ਅਤੇ ਹਲਕੇ ਗੁਲਾਬੀ ਲਹਿੰਗੇ ‘ਚ ਨਜ਼ਰ ਆ ਰਹੀ ਹੈ। ਉਸ ਦੇ ਨਾਲ ਇੱਕ ਵਿਅਕਤੀ ਕਰੀਮ ਰੰਗ ਦੀ ਸ਼ੇਰਵਾਨੀ ਵਿੱਚ ਲਾੜੇ ਵਾਂਗ ਪਹਿਨੀਆ ਹੋਇਆ ਨਜ਼ਰ ਆ ਰਿਹਾ ਹੈ।

ਵੀਡੀਓ ‘ਚ ਰਾਖੀ ਸਾਵੰਤ ਕਹਿਦੀ ਹੈ, ‘ਇੱਕ ਵਾਰ ਵਿਆਹ ਕੀਤਾ ਸੀ, ਹੁਣ ਦੁਬਾਰਾ ਨਹੀਂ ਚਾਹਾਂਗੀ। ਮੈਂ ਆਪਣੀ ਜਿੰਦਗੀ ਵਿੱਚ ਦੁਬਾਰਾ ਕਦੇ ਵੀ ਵਿਆਹ ਦਾ ਪਹਿਰਾਵਾ ਨਹੀਂ ਪਹਿਨਾਂਗੀ। ਮੇਰਾ ਇੱਕ ਹੀ ਲਾੜੀ ਹੈ ਅਤੇ ਉਹ ਵੀ ਜੇਲ੍ਹ ਵਿੱਚ ਹੈ। ਦੱਸ ਦਈਏ ਕਿ ਗੈਟਅੱਪ ਉਸ ਦੇ ਆਉਣ ਵਾਲੇ ਮਿਊਜ਼ਿਕ ਵੀਡੀਓ ਲਈ ਹੈ। ਉਸ ਦਾ ਨਵਾਂ ਗੀਤ ਇੱਕ ਉਦਾਸ ਗੀਤ ਹੈ।












