September 8, 2026, 7:24 am
----------- Advertisement -----------
HomeNewsEntertainmentCannes 2022: ਰੈੱਡ ਕਾਰਪੇਟ 'ਤੇ ਛਾਇਆ ਐਸ਼ਵਰਿਆ ਰਾਏ ਅਤੇ ਦੀਪਿਕਾ ਪਾਦੁਕੋਣ...

Cannes 2022: ਰੈੱਡ ਕਾਰਪੇਟ ‘ਤੇ ਛਾਇਆ ਐਸ਼ਵਰਿਆ ਰਾਏ ਅਤੇ ਦੀਪਿਕਾ ਪਾਦੁਕੋਣ ਦਾ ਸ਼ਾਨਦਾਰ ਲੁੱਕ,ਵੇਖੋ ਤਸਵੀਰਾਂ

Published on

----------- Advertisement -----------

ਕਾਨਸ ਫਿਲਮ ਫੈਸਟੀਵਲ ‘ਚ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਲਗਾਤਾਰ ਆਪਣੇ ਫੈਸ਼ਨ ਦਾ ਜਲਵਾ ਦਿਖਾ ਰਹੀਆਂ ਹਨ। ਜਿੱਥੇ ਲੋਕਾਂ ਦੀਆਂ ਨਜ਼ਰਾਂ ਖਾਸ ਤੌਰ ‘ਤੇ ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਬੱਚਨ ਦੇ ਲੁੱਕ ‘ਤੇ ਸਨ। ਆਪਣੇ ਤੀਸਰੇ ਲੁੱਕ ਨਾਲ ਇਨ੍ਹਾਂ ਦੋਵਾਂ ਖੂਬਸੂਰਤ ਔਰਤਾਂ ਨੇ ਰੈੱਡ ਕਾਰਪੇਟ ‘ਤੇ ਹਲਚਲ ਮਚਾ ਦਿੱਤੀ। ਜਿੱਥੇ ਦੀਪਿਕਾ ਲਾਲ ਪਹਿਰਾਵੇ ਵਿੱਚ ਨਜ਼ਰ ਆਈ ,ਉਥੇ ਹੀ ਐਸ਼ਵਰਿਆ ਨੇ ਫਿੱਕੇ ਗੁਲਾਬੀ ਰੰਗ ਦੇ ਡਰਾਮੇਟਿਕ ਗਾਊਨ ‘ਚ ਪਹੁੰਚੀ। ਕਾਨਸ ਫੈਸਟੀਵਲ 17 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੇ ਦਿਨ ਸਾਰੇ ਕਲਾਕਾਰਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।

ਤੀਜੇ ਦਿਨ ਵੀ ਦੀਪਿਕਾ ਲਾਲ ਰੰਗ ਦੇ ਗਾਊਨ ‘ਚ ਨਜ਼ਰ ਆਈ, ਉਥੇ ਹੀ ਐਸ਼ਵਰਿਆ ਰਾਏ ਨੇ ਪਰਪਲ ਡਰੈੱਸ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਐਸ਼ਵਰਿਆ ਦੀ ਪਹਿਰਾਵੇ ਵਿਚ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ਉਸ ਦੇ ਮੋਢੇ ਦੇ ਪਿਛਲੇ ਪਾਸੇ ਦਾ ਡਿਜ਼ਾਈਨ। ਜੇਕਰ ਤੀਜੇ ਦਿਨ ਲਈ ਦੀਪਿਕਾ ਪਾਦੂਕੋਣ ਦੇ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਵਿੱਚ, ਦੀਪਿਕਾ ਨੂੰ ਲੁਈਸ ਵਿਟਨ ਦੀ ਪਤਲੀ ਪੱਟੀ, ਇੱਕ ਪੈਪਲਮ ਟੌਪ, ਅਤੇ ਇੱਕ ਵੱਡੀ ਸਕਰਟ, ਹੀਰੇ ਦੇ ਹਾਰ ਦੇ ਨਾਲ ਸਜੀ ਹੋਈ ਵੇਖਿਆ ਜਾ ਸਕਦਾ ਹੈ।

ਉਸ ਦੇ ਨੈਕਪੀਸ ਨੇ ਉਸ ਦੀ ਲੁੱਕਸ ਨੂੰ ਕੰਪਲੀਟ ਕਰ ਦਿੱਤਾ ਤੇ ਦੀਪਿਕਾ ਨੇ ਆਪਣੇ ਵਾਲਾਂ ਦਾ ਇੱਕ ਸਟਾਈਲਿਸ਼ ਪੌਨੀਟੇਲ ਬਣਾਇਆ ਹੋਇਆ ਸੀ। ਦੂਜੇ ਪਾਸੇ, ਜੇਕਰ ਐਸ਼ਵਰਿਆ ਰਾਏ ਦੇ ਲੁੱਕਸ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਲਾਈਟ ਪਰਪਲ ਪਹਿਰਾਵੇ ਲਈ ਇੱਕ ਸ਼ੈੱਲ-ਆਕਾਰ ਦੇ ਢਾਂਚੇ ਦੇ ਕੋਲ ਇੱਕ ਮਰਮੇਡ-ਸ਼ੈਲੀ ਦਾ ਸਿਲੂਏਟ ਚੁਣਿਆ ਜੋ ਉਸ ਦੇ ਮੋਢਿਆਂ ਦੇ ਪਿੱਛੇ ਲਟਕਦਾ ਹੋਇਆ ਨਜ਼ਰ ਆ ਰਿਹਾ ਸੀ।ਐਸ਼ਵਰਿਆ ਦੀ ਇਸ ਡਰੈਸ ਨੂੰ ਇੰਡੀਅਨ ਡਿਜ਼ਾਈਨਰ ਗੌਰਵ ਗੁਪਤਾ ਨੇ ਤਿਆਰ ਕੀਤਾ ਹੈ। ਆਪਣੇ ਇਸ ਪਿਆਰੇ ਜਿਹੇ ਗਾਊਨ ਨਾਲ ਐਸ਼ਵਰਿਆ ਨੇ ਹੀਰੇ ਦੇ ਬੇਹੱਦ ਖੂਬਸੂਰਤ ਸਕਿਨ ਟੱਚਡ ਇਅਰਿੰਗਸ ਪਾਏ ਹੋਏ ਸਨ। ਐਸ਼ਵਰਿਆ ਦੇ ਇਨ੍ਹਾਂ ਇਅਰਿੰਗਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...