June 3, 2026, 6:11 am
----------- Advertisement -----------
HomeNewsEntertainmentਸ਼ਾਹਰੁਖ ਨਾਲ ਅਣਬਨ ਦੀਆਂ ਖ਼ਬਰਾਂ ਵਿਚਾਲੇ ਅਜੇ ਦੇਵਗਨ ਨੇ ਸਾਲਾਂ ਬਾਅਦ ਤੋੜੀ...

ਸ਼ਾਹਰੁਖ ਨਾਲ ਅਣਬਨ ਦੀਆਂ ਖ਼ਬਰਾਂ ਵਿਚਾਲੇ ਅਜੇ ਦੇਵਗਨ ਨੇ ਸਾਲਾਂ ਬਾਅਦ ਤੋੜੀ ਚੁੱਪੀ, ਆਖੀ ਇਹ ਗੱਲ

Published on

----------- Advertisement -----------

ਅਦਾਕਾਰ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਬਾਲੀਵੁੱਡ ਦੇ ਦਮਦਾਰ ਅਦਾਕਾਰਾਂ ‘ਚੋਂ ਇਕ ਹਨ। ਦੋਵਾਂ ਨੇ ਕਈ ਸੁਪਰਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਖ਼ਾਸ ਗੱਲ ਹੈ ਕਿ ਸ਼ਾਹਰੁਖ ਖਾਨ ਅਤੇ ਅਜੇ ਨੇ ਇਕੱਠੇ ਫਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ। ਜਿਥੇ ਅਜੇ ਦੇਵਗਨ ਨੇ 1991 ‘ਚ ਫਿਲਮ ‘ਫੂਲ ਔਰ ਕਾਂਟੇ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ, ਉਧਰ ਸ਼ਾਹਰੁਖ ਨੇ ਫਿਲਮ ‘ਦੀਵਾਨਾ’ ਫਿਲਮ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। ਦੋਵਾਂ ਸਿਤਾਰਿਆਂ ਨੇ ਪਰਦੇ ‘ਤੇ ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ, ਪਰ ਹਮੇਸ਼ਾ ਕਿਹਾ ਜਾਂਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੋਵਾਂ ਦੇ ਵਿਚਾਲੇ ਸਬੰਧ ਚੰਗੇ ਨਹੀਂ ਚੱਲ ਰਹੇ ਹਨ। ਹਾਲ ਹੀ ‘ਚ ਪੂਰੇ 10 ਸਾਲ ਬਾਅਦ ਅਜੇ ਦੇਵਗਨ ਨੇ ਇਨ੍ਹਾਂ ਗੱਲਾਂ ‘ਤੇ ਚੁੱਪੀ ਤੋੜੀ। ਸਾਲ 2012 ‘ਚ ਜਦੋਂ ਅਜੇ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ’ ਅਤੇ ਸ਼ਾਹਰੁਖ ਖਾਨ ਦੀ ‘ਜਬ ਤਕ ਹੈ ਜਾਨ’ ਇਕੱਠੇ ਟਕਰਾਈ ਸੀ ਉਦੋਂ ਤੋਂ ਦੋਵਾਂ ਦੇ ਸਬੰਧ ਕੁਝ ਚੰਗੇ ਨਹੀਂ ਹਨ।

ਪੂਰੇ 10 ਸਾਲ ਬਾਅਦ ਅਜੇ ਦੇਵਗਨ ਨੇ ਇਸ ਬਾਰੇ ‘ਚ ਖੁੱਲ੍ਹ ਕੇ ਗੱਲ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਨੇ ਦੱਸਿਆ ਕਿ 90 ਦੀ ਜੇਨਰੇਸ਼ਨ ਨੇ ਜੋ ਅਸੀਂ 6-7 ਅਦਾਕਾਰ ਸੀ। ਸਾਡੀ ਚੰਗੀ ਪਰਫਾਰਮੈਂਸ ਰਹੀ ਹੈ। ਅਸੀ ਹਮੇਸ਼ਾ ਇਕ-ਦੂਜੇ ਨੂੰ ਸਪੋਰਟ ਕੀਤੀ ਹੈ। ਜੋ ਵੀ ਮੀਡੀਆ ਸਾਡੇ ਬਾਰੇ ਲਿਖਦੀ ਹੈ, ਮੇਰੇ ਅਤੇ ਸ਼ਾਹਰੁਖ ਖਾਨ ਨੂੰ ਲੈ ਕੇ ਉਂਝ ਕੁਝ ਨਹੀਂ ਹੈ, ਅਸੀਂ ਫੋਨ ‘ਤੇ ਗੱਲ ਕਰਦੇ ਹਾਂ। ਸਾਡਾ ਬਾਂਡ ਬਹੁਤ ਮਜ਼ਬੂਤ ਹੈ…ਜਦੋਂ ਵੀ ਕਿਸੇ ਇਕ ਨੂੰ ਪਰੇਸ਼ਾਨੀ ਹੁੰਦੀ ਹੈ…ਤਾਂ ਦੂਜਾ ਨਾਲ ਖੜ੍ਹਾ ਹੁੰਦਾ ਹੈ। ਅਜੇ ਦੇਵਗਨ ਨੇ ਅੱਗੇ ਕਿਹਾ ਕਿ ਅਸੀਂ ਇਕ-ਦੂਜੇ ‘ਤੇ ਭਰੋਸਾ ਕਰਦੇ ਹਾਂ, ਜੇਕਰ ਕੋਈ ਕਹਿੰਦਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਉਹ ਸੱਚ ‘ਚ ਨਾਲ ਰਹਿੰਦਾ ਹੈ।

ਗਲਤ ਖ਼ਬਰਾਂ ਫੈਲਾਉਣ ‘ਤੇ ਅਦਾਕਾਰ ਨੇ ਕਿਹਾ ਕਿ ਕਦੇ-ਕਦੇ ਕੀ ਹੁੰਦਾ ਹੈ ਕਿ ਮੀਡੀਆ ਤੋਂ ਇਲਾਵਾ ਪ੍ਰਸ਼ੰਸਕ ਵੀ ਦੋਵਾਂ ਦੇ ਅਣਬਨ ਦੀਆਂ ਖਬਰਾਂ ਬਣਾਉਂਦੇ ਹਨ ਤਾਂ ਜਦੋਂ ਦੋ ਸਿਤਾਰਿਆਂ ਦੇ ਪ੍ਰਸ਼ੰਸਕ ਇਕ-ਦੂਜੇ ਨਾਲ ਲੜਦੇ ਹਨ ਤਾਂ ਲੋਕ ਸਮਝਦੇ ਹਨ ਕਿ ਅਦਾਕਾਰ ਵੀ ਲੜ ਰਹੇ ਹਨ ਪਰ ਮੈਂ ਸਭ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਇਕ ਹਾਂ ਤਾਂ ਜੇਕਰ ਅਗਲੀ ਵਾਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ। ਦੱਸ ਦੇਈਏ ਕਿ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਅੱਜ ਤੱਕ ਕਿਸੇ ਫਿਲਮ ‘ਚ ਤਾਂ ਇਕੱਠੇ ਨਹੀਂ ਦਿਖੇ, ਪਰ ਹਾਲ ਹੀ ‘ਚ ਇਕ ਐਡ ‘ਚ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ; ਆਈ.ਆਈ.ਟੀ. ਕੁਆਲੀਫਾਇਰਾਂ ਵਿੱਚ 34 ਫੀਸਦ ਵਾਧਾ ਦਰਜ

ਚੰਡੀਗੜ੍ਹ, 2 ਜੂਨ:ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ “ਪੰਜਾਬ ਸਿੱਖਿਆ ਕ੍ਰਾਂਤੀ”...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

*ਚੰਡੀਗੜ੍ਹ; 2 ਜੂਨ*ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਵਿੱਚ ਸਭ ਤੋਂ...

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ*

ਚੰਡੀਗੜ੍ਹ, 2 ਜੂਨ:ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਬੱਡੀ...

ਡੀਜੀਪੀ ਗੌਰਵ ਯਾਦਵ ਵੱਲੋਂ ਫੀਲਡ ਯੂਨਿਟਾਂ ਨੂੰ ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ...

ਭਗਵੰਤ ਮਾਨ ਸਰਕਾਰ ਨੇ ਚੋਣ ਵਿਭਾਗ ਵਿੱਚ ਪ੍ਰਸ਼ਾਸਕੀ ਅੜਿੱਕੇ ਖਤਮ ਕੀਤੇ, ਅਹਿਮ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ

ਚੰਡੀਗੜ੍ਹ, 1 ਜੂਨ 2026ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ...

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

ਚੰਡੀਗੜ੍ਹ, 1 ਜੂਨ:ਪੜ੍ਹਾਈ-ਲਿਖਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ....

ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ

ਪੰਜਾਬ ਵਿਚ 4 ਨਗਰ ਕੌਂਸਲਾਂ ਲਈ 13 ਜੂਨ ਨੂੰ ਵੋਟਾਂ ਪੈਣਗੀਆਂ। ਗੁਰਦਾਸਪੁਰ, ਕਾਦੀਆ, ਸ਼ਾਮ...