ਸੁਪਰਸਟਾਰ ਅਜੇ ਦੇਵਗਨ ਇਸ ਸਾਲ OTT ‘ਤੇ ਆਪਣਾ ਡੈਬਿਊ ਕਰਨ ਜਾ ਰਹੇ ਹਨ। ਅਜੇ ਦੇਵਗਨ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ ਰੁਦਰ – ਦ ਏਜ ਆਫ ਡਾਰਕਨੈੱਸ (Rudra- The Edge Of Darkness) ਨਾਲ ਆਪਣਾ ਓਟੀਟੀ ਡੇਬਿਊ ਕਰ ਰਹੇ ਹਨ ਅਤੇ ਹੁਣ ਇਸ ਸੀਰੀਜ਼ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੱਸ ਦੇਈਏ ਕਿ ਇਸ ਦਾ ਟ੍ਰੇਲਰ ਸ਼ਨੀਵਾਰ ਨੂੰ ਰਿਲੀਜ਼ ਕੀਤਾ ਜਾਵੇਗਾ।
ਪਲੇਟਫਾਰਮ ਨੇ ਇਹ ਜਾਣਕਾਰੀ ਅਜੇ ਦੇਵਗਨ ਦੇ ਲੁੱਕ ਦੇ ਨਾਲ ਜਾਰੀ ਕੀਤੇ ਇੱਕ ਪੋਸਟਰ ਰਾਹੀਂ ਦਿੱਤੀ ਹੈ। ਇਸ ਸੀਰੀਜ਼ ‘ਚ ਅਜੇ ਦੇਵਗਨ ਨਾਲ ਈਸ਼ਾ ਦਿਓਲ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ। ਅਜੇ ਇਸ ਸੀਰੀਜ਼ ‘ਚ ਇਕ ਅੰਡਰ ਕਵਰ ਪੁਲਿਸ ਅਫ਼ਸਰ ਦੇ ਕਿਰਦਾਰ ‘ਚ ਨਜ਼ਰ ਆਉਣਗੇ, ਜੋ ਉਸ ਦੇ ਹੁਣ ਤੱਕ ਦੇ ਪੁਲਸ ਅਵਤਾਰਾਂ ਤੋਂ ਵੱਖਰਾ ਹੋਵੇਗਾ। ਇਸ ਸੀਰੀਜ਼ ਦੀ ਸ਼ੂਟਿੰਗ ਮੁੰਬਈ ਦੀਆਂ ਮਸ਼ਹੂਰ ਥਾਵਾਂ ‘ਤੇ ਕੀਤੀ ਗਈ ਹੈ। ਅਜੇ ਨੇ ਪਿਛਲੇ ਸਾਲ 20 ਅਪ੍ਰੈਲ ਨੂੰ ਇੱਕ ਟੀਜ਼ਰ ਦੇ ਨਾਲ ਡਿਜ਼ਨੀ ਪਲੱਸ ਹੌਟਸਟਾਰ ਨਾਲ ਇਸ ਵੈੱਬ ਸੀਰੀਜ਼ ਦਾ ਐਲਾਨ ਕੀਤਾ ਸੀ। ਅਜੇ ਦੇਵਗਨ ਮੁਤਾਬਕ ਇਸ ਸੀਰੀਜ਼ ‘ਚ ਉਨ੍ਹਾਂ ਦੀ ਭੂਮਿਕਾ ਤੀਬਰ ਅਤੇ ਡਾਰਕ ਹੈ।
ਸੀਰੀਜ਼ ‘ਚ ਅਜੇ ਦੇ ਕਿਰਦਾਰ ‘ਚ ਗ੍ਰੇ ਸ਼ੇਡ ਨਜ਼ਰ ਆਉਣਗੇ। ‘ਰੁਦਰ’ ਬ੍ਰਿਟਿਸ਼ ਸੀਰੀਜ਼ ਲੂਥਰ (Luther) ਦਾ ਹਿੰਦੀ ਰੀਮੇਕ ਹੈ। ਅਜੇ ਦੇਵਗਨ ਅਤੇ ਈਸ਼ਾ ਦਿਓਲ ਇਸ ਤੋਂ ਪਹਿਲਾਂ ‘ਯੁਵਾ’, ‘ਮੈਂ ਐਸਾ ਹੀ ਹੂੰ’, ‘ਕਾਲ’, ‘ਐਲਓਸੀ-ਕਾਰਗਿਲ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਕਈ ਸਾਲਾਂ ਬਾਅਦ ਦੋਵਾਂ ਦੀ ਜੋੜੀ ਹੁਣ ਪਰਦੇ ‘ਤੇ ਦੁਬਾਰਾ ਨਜ਼ਰ ਆਉਣ ਵਾਲੀ ਹੈ। ਈਸ਼ਾ ਇਸ ਤੋਂ ਪਹਿਲਾਂ ਸ਼ਾਰਟ ਫਿਲਮ ‘ਕੇਕਵਾਕ’ ‘ਚ ਕੰਮ ਕਰਦੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਅਜੇ ਨੇ ‘ਤ੍ਰਿਭੰਗਾ’ ਨਾਲ ਨਿਰਮਾਤਾ ਦੇ ਤੌਰ ‘ਤੇ ਆਪਣੀ OTT ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ ਅਤੇ ਇਸ ਸਾਲ ਉਸ ਦੀ ਪ੍ਰੋਡਕਸ਼ਨ ਵੈੱਬ ਸੀਰੀਜ਼ ‘ਦਿ ਗ੍ਰੇਟ ਇੰਡੀਅਨ ਮਰਡਰ’ ਡਿਜ਼ਨੀ ਪਲੱਸ ਹੌਟਸਟਾਰ ‘ਤੇ ਆਉਣ ਵਾਲੀ ਹੈ। ਅਜੇ ਦੀ ਪਿਛਲੀ ਫਿਲਮ ‘ਭੁਜ – ਦਿ ਪ੍ਰਾਈਡ ਆਫ ਇੰਡੀਆ’ ਵੀ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਟ੍ਰੀਮ ਕੀਤੀ ਗਈ ਸੀ।