ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਅਕਸ਼ੇ ਕੁਮਾਰ ਜਲਦ ਹੀ ਟਾਈਗਰ ਸ਼ਰਾਫ ਦੇ ਨਾਲ ਫ਼ਿਲਮ ਲੈ ਕੇ ਆ ਰਹੇ ਹਨ । ਫਿਲਮ ਦਾ ਟਾਈਟਲ ਫਿਲਹਾਲ ਬੜੇ ਮੀਆਂ ਛੋਟੇ ਮੀਆਂ ਰੱਖਿਆ ਗਿਆ ਹੈ ,ਜਿਸ ਨੂੰ ਬਾਅਦ ‘ਚ ਬਦਲਿਆ ਜਾ ਸਕਦਾ ਹੈ। ਫਿਲਮ ਨੂੰ ਲੈ ਕੇ ਜੋ ਰਿਪੋਰਟ ਸਾਹਮਣੇ ਆਈ ਹੈ ,ਉਸ ‘ਚ ਇਹ ਕਿਹਾ ਜਾ ਰਿਹਾ ਹੈ ਕਿ 300 ਕਰੋੜ ਦੇ ਬਜਟ ‘ਚ ਅਲੀ ਅੱਬਾਸ ਜ਼ਫਰ ਇਸ ਫਿਲਮ ਨੂੰ ਬਣਾਉਣ ਵਾਲੇ ਹਨ। ਇੱਕ ਰਿਪੋਰਟ ਅਨੁਸਾਰ ਅਲੀ ਅੱਬਾਸ (Ali Abbas Zafar) ਕਾਫੀ ਸਮੇਂ ਤੋਂ ਚਾਹੁੰਦੇ ਸਨ ਕਿ ਉਹ 2 ਹੀਰੋ ਵਾਲੀ ਫਿਲਮ ਬਣਾਉਣ ਅਤੇ ਹੁਣ ਜਾ ਕੇ ਉਹਨਾਂ ਨੂੰ ਇਹ ਮੌਕਾ ਵੀ ਮਿਲ ਚੁੱਕਿਆ ਹੈ ਅਤੇ ਉਹ ਇਸ ਫਿਲਮ ਲਈ ਬਹੁਤ ਉਤਸ਼ਾਹਿਤ ਵੀ ਹਨ।

ਇਹ ਪਹਿਲਾ ਮੌਕਾ ਹੀ ਹੈ, ਜਦੋਂ ਅਲੀ ਅੱਬਾਸ ਜ਼ਫਰ ਦੋ ਵੱਖ-ਵੱਖ ਜਨਰੇਸ਼ਨ ਦੇ 2 ਹੀਰੋਜ਼ ਨੂੰ ਡਾਇਰੈਕਟ ਕਰਦੇ ਹੋਏ ਦਿਖਾਈ ਦੇਣਗੇ। ਸ਼ਾਹਿਦ ਕਪੂਰ ਦੀ ਫ਼ਿਲਮ ਬਲੱਡੀ ਡੈਡੀ ਦੀ ਸ਼ੂਟਿੰਗ ਜਿਵੇਂ ਹੀ ਪੂਰੀ ਹੋ ਜਾਵੇਗੀ ਅਲੀ ਅੱਬਾਸ ਜ਼ਫਰ ‘ਬੜੇ ਮੀਆਂ, ਛੋਟੇ ਮੀਆਂ’ ਦੀ ਸ਼ੁਟਿੰਗ ਸ਼ੁਰੂ ਕਰ ਸਕਦੇ ਹਨ। ਇਹਨੀ ਦਿਨੀਂ ਉਹ ਇਹ ਸੋਚਣ ‘ਚ ਲੱਗੇ ਹੋਏ ਹਨ ਕਿ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਨੂੰ ਪਰਦੇ ‘ਤੇ ਇਕੱਠੇ ਕਿਵੇਂ ਪੇਸ਼ ਕਰਨ ਤਾਂਕਿ ਦਰਸ਼ਕ ਮਜਬੂਰ ਹੋ ਜਾਣ ਫਿਲਮ ਦੇ ਦੌਰਾਨ ਸੀਟੀਆਂ ਵਜਾਉਣ ਲਈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।












