ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਅਕਸਰ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਅਕਸ਼ੇ ਉਦਯੋਗ ਵਿੱਚ ਇੱਕ ਅਜਿਹਾ ਅਭਿਨੇਤਾ ਹੈ ਜੋ ਹਰ ਸਾਲ ਸਭ ਤੋਂ ਵੱਧ ਫਿਲਮਾਂ ਰਿਲੀਜ਼ ਕਰਦਾ ਹੈ। ਅਭਿਨੇਤਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਪਰ ਇਸ ਵਾਰ ਉਨ੍ਹਾਂ ਦੀ ਚਰਚਾ ਦਾ ਕਾਰਨ ਕੋਈ ਫਿਲਮ ਨਹੀਂ ਸਗੋਂ ਐਕਟਰ ਦਾ ਇਸ਼ਤਿਹਾਰ ਹੈ। ਦਰਅਸਲ, ਬਾਲੀਵੁੱਡ ਦੇ ਖਿਲਾੜੀ ਨੂੰ ਹਾਲ ਹੀ ‘ਚ ਪਾਨ ਮਸਾਲਾ ‘ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਗਿਆ ਸੀ। ਅਕਸ਼ੈ ਕੁਮਾਰ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਤੰਬਾਕੂ ਬ੍ਰਾਂਡ ਵਿਮਲ ਇਲੈਚੀ ਦਾ ਸਮਰਥਨ ਨਹੀਂ ਕਰਨਗੇ।
ਆਪਣੇ ਪ੍ਰਸ਼ੰਸਕਾਂ ਦੀ ਸਖ਼ਤ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਟਵੀਟ ਰਾਹੀਂ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ। ਅਕਸ਼ੈ ਕੁਮਾਰ ਨੂੰ ਹਾਲ ਹੀ ‘ਚ ਫਿਲਮ ਅਦਾਕਾਰ ਅਜੇ ਦੇਵਗਨ ਤੇ ਸ਼ਾਹਰੁਖ ਖਾਨ ਨਾਲ ਵਿਮਲ ਇਲੈਚੀ ਉਤਪਾਦਾਂ ਦੇ ਇੱਕ ਇਸ਼ਤਿਹਾਰ ‘ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ। ਵਿਮਲ ਇਲੈਚੀ ਇੱਕ ਅਜਿਹਾ ਬ੍ਰਾਂਡ ਹੈ ਜੋ ਤੰਬਾਕੂ ਉਤਪਾਦ ਵੀ ਵੇਚਦਾ ਹੈ। ਵਿਮਲ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦੇ ਹੋਏ, ਅਕਸ਼ੈ ਕੁਮਾਰ ਨੇ ਟਵੀਟ ਕੀਤਾ, ‘ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਤੇ ਸ਼ੁਭਚਿੰਤਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਤੁਹਾਡੇ ਫੀਡਬੈਕ ਨੇ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਬਹੁਤ ਪ੍ਰਭਾਵਿਤ ਕੀਤਾ ਹੈ, ਜਦੋਂ ਕਿ ਮੈਂ ਤੰਬਾਕੂ ਦਾ ਸਮਰਥਨ ਨਹੀਂ ਕਰਦਾ ਤੇ ਨਾ ਹੀ ਕਰਾਂਗਾ, ਮੈਂ ਵਿਮਲ ਇਲੈਚੀ ਨਾਲ ਆਪਣੀ ਸਾਂਝ ਦੇ ਸਬੰਧ ‘ਚ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ। ਨਾਲ ਹੀ, ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ਼ਤਿਹਾਰ ਲਈ ਲਈ ਗਈ ਵਿਗਿਆਪਨ ਫੀਸ ਚੈਰਿਟੀ ਨੂੰ ਦਾਨ ਕਰਾਂਗਾ।











