July 23, 2026, 7:54 am
----------- Advertisement -----------
HomeNewsEntertainmentਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ 'ਤੇ ਵਾਪਰਿਆ ਹਾਦਸਾ, ਸ਼ੂਟਿੰਗ ਦੌਰਾਨ ਕਿਲੇ...

ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ ‘ਤੇ ਵਾਪਰਿਆ ਹਾਦਸਾ, ਸ਼ੂਟਿੰਗ ਦੌਰਾਨ ਕਿਲੇ ਤੋਂ 100 ਫੁੱਟ ਹੇਠਾਂ ਡਿੱਗਿਆ ਨੌਜਵਾਨ

Published on

----------- Advertisement -----------

ਨਵੀਂ ਦਿੱਲੀ: ਮਹੇਸ਼ ਮਾਂਜਰੇਕਰ ਦੇ ਨਿਰਦੇਸ਼ਨ ਹੇਠ ਬਣ ਰਹੀ ਮਰਾਠੀ ਫਿਲਮ ‘ਵੇਦਤ ਮਰਾਠੇ ਵੀਰ ਦੌਦਲੇ ਸੱਤ’ ਦੇ ਸੈੱਟ ‘ਤੇ ਵੱਡਾ ਹਾਦਸਾ ਹੋ ਗਿਆ ਹੈ। ਇਸ ਫਿਲਮ ਦੀ ਸ਼ੂਟਿੰਗ ਪਨਹਾਲਾ ‘ਚ ਚੱਲ ਰਹੀ ਸੀ। ਜਿੱਥੇ ਇੱਕ 19 ਸਾਲਾ ਲੜਕਾ ਸੱਜਣ ਕੋਠੀ ਨੇੜੇ ਇੱਕ ਪਹਾੜੀ ਤੋਂ 100 ਫੁੱਟ ਹੇਠਾਂ ਡਿੱਗ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਪਨਹਾਲਾ ‘ਚ ਚੱਲ ਰਹੀ ਸੀ। ਜਿੱਥੇ ਸੱਜਣ ਕੋਠੀ ਖੇਤਰ ਵਿੱਚ ਫਿਲਮ ਦਾ ਸੈੱਟ ਲਗਾਇਆ ਗਿਆ। ਸ਼ਨੀਵਾਰ ਰਾਤ 8.30 ਵਜੇ ਤੋਂ ਸ਼ੂਟਿੰਗ ਸ਼ੁਰੂ ਹੋਈ। ਸ਼ੂਟਿੰਗ ਲਈ ਘੋੜੇ ਲਿਆਂਦੇ ਗਏ। ਜਿਸ ਲਈ ਨਾਗੇਸ਼ ਖੋਬਰ ਘੋੜੇ ਦੀ ਦੇਖਭਾਲ ਕਰਨ ਲਈ ਆਇਆ ਸੀ। ਇਸ ਦੌਰਾਨ ਜਦੋਂ ਨਾਗੇਸ਼ ਨੂੰ ਫੋਨ ਆਇਆ ਤਾਂ ਉਹ ਪਹਾੜੀ ਦੇ ਕੋਨੇ ‘ਤੇ ਖੜ੍ਹਾ ਹੋ ਕੇ ਗੱਲਾਂ ਕਰਨ ਲੱਗਾ।

ਫੋਨ ‘ਤੇ ਗੱਲ ਕਰਨ ਤੋਂ ਬਾਅਦ ਜਿਵੇਂ ਹੀ ਨਾਗੇਸ਼ ਮੁੜਿਆ ਤਾਂ ਉਹ ਪਹਾੜੀ ਦੇ ਕੋਨੇ ਤੋਂ 100 ਫੁੱਟ ਹੇਠਾਂ ਡਿੱਗ ਗਿਆ। ਇਸ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਦੋ ਵਿਅਕਤੀ ਰੱਸੀ ਦੀ ਮਦਦ ਨਾਲ ਹੇਠਾਂ ਉਤਰ ਆਏ। ਇਸ ਤੋਂ ਬਾਅਦ ਨਾਗੇਸ਼ ਨੂੰ ਰੱਸੀ ਨਾਲ ਬੰਨ੍ਹ ਕੇ ਪੰਹਾਲਗੜ੍ਹ ਲਿਆਂਦਾ ਗਿਆ। ਖਬਰਾਂ ਮੁਤਾਬਕ ਪਹਾੜੀ ਤੋਂ ਡਿੱਗਣ ਕਾਰਨ ਨਾਗੇਸ਼ ਦੇ ਸਿਰ ਅਤੇ ਛਾਤੀ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਕੋਲਹਾਪੁਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਹਾਲਾਂਕਿ ਅਜੇ ਤੱਕ ਪੁਲਿਸ ਜਾਂ ਮਹੇਸ਼ ਮਾਂਜਰੇਕਰ ਦੀ ਟੀਮ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...