ਅਮਰੀਕੀ ਰੈਪਰ ਟੇਕਆਫ ਦੀ ਹਿਊਸਟਨ ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਹੇੈ।ਦਸ ਦਈਏ ਕਿ ਉਹ ਗਰੈਮੀ ਐਵਾਰਡ ਨਾਮਜ਼ਦਗੀ ਹਾਸਲ ਕਰ ਚੁੱਕਿਆ ਸੀ ਤੇ ਉਸ ਨੇ ਆਪਣੇ ਕਰੀਅਰਚ ਕਈ ਸੁਪਰਹਿੱਟ ਹਾਲੀਵੁੱਡ ਇੰਡਸਟਰੀ ਨੂੰ ਦਿੱਤੇ। ਉਹ 28 ਸਾਲਾਂ ਦਾ ਸੀ। ਟੇਕਆਫ ਦੇ ਇੱਕ ਪ੍ਰਤੀਨਿਧੀ ਨੇ ਉਸਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਝਗੜੇ ਤੋਂ ਬਾਅਦ ਹੋਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੇਕਆਫ ਨੂੰ “ਜਾਂ ਤਾਂ ਸਿਰ ਵਿੱਚ ਜਾਂ ਉਸਦੇ ਸਿਰ ਦੇ ਨੇੜੇ” ਗੋਲੀ ਮਾਰੀ ਗਈ ਹੈ । ਇਸ ਕਾਰਨ ਰੈਪਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਰੈਪਰ ਦੇ ਪ੍ਰਸ਼ੰਸਕਾਂ ‘ਚ ਨਿਰਾਸ਼ਾ ਦੀ ਲਹਿਰ ਹੈ ਅਤੇ ਟਵਿੱਟਰ ‘ਤੇ RIP Takeoff ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਘਟਨਾ ਦੁਪਹਿਰ 2.30 ਵਜੇ ਦੀ ਹੈ। ਉਸ ਦੇ ਨਾਲ ਮੌਕੇ ‘ਤੇ ਮੌਜੂਦ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ, ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਟੇਕਆਫ ‘ਤੇ ਮੌਜੂਦ ਕਵਾਵੋ ਨੂੰ ਕੋਈ ਨੁਕਸਾਨ ਨਹੀਂ ਹੋਇਆ।
----------- Advertisement -----------
28 ਸਾਲਾ ਅਮਰੀਕੀ ਰੈਪਰ ਟੇਕਆਫ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਕਤਲ
Published on
----------- Advertisement -----------












